Friday, July 4, 2025
Breaking News

ਭਗਵਾਨ ਪਰਸ਼ੂ ਰਾਮ ਜੈਅੰਤੀ ਮੌਕੇ ਗਜਟਿਡ ਛੁੱਟੀ ਐਲਾਨੇ ਜਾਣ ‘ਤੇ ਕੀਤਾ ਧੰਨਵਾਦ

ਸਮਰਾਲਾ, 18 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਵਲੋਂ ਭਗਵਾਨ ਪਰਸ਼ੂ ਰਾਮ ਜੈਅੰਤੀ 2021 ਲਈ ਗਜਟਿਡ ਛੁੱਟੀ ਦੇ ਐਲਾਨ ਦਾ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਨੇ ਸਵਾਗਤ ਕੀਤਾ ਹੈ।ਬਿਆਨ ਜਾਰੀ ਕਰਦਿਆਂ ਪ੍ਰਧਾਨ ਡਾ. ਬਿਕਰਮ ਸ਼ਰਮਾ, ਕਾਰਜਕਾਰੀ ਪ੍ਰਧਾਨ ਦਰਗੇਸ਼ ਸ਼ਰਮਾ, ਜਨਰਲ ਸਕੱਤਰ ਬਿਹਾਰੀ ਲਾਲ ਸੱਦੀ, ਪ੍ਰ੍ਰਜੀਡੈਂਟ ਇਨ ਚੀਫ ਸੁਰਿੰਦਰ ਪਾਲ ਸ਼ਰਮਾ ਅਤੇ ਚੇਅਰਮੈਨ ਯੂਥ ਵਿੰਗ ਰਾਜਨ ਸ਼ਰਮਾ ਨੇ ਪੰਜਾਬ ਸਰਕਾਰ ਦੀ ਪੰਜਾਬ ਦੇ 40 ਲੱਖ ਬ੍ਰਾਹਮਣ ਸਮਾਜ ਦੀ ਸੰਵੇਦਨਾਂ ਦਾ ਮਾਣ ਰੱਖਦਿਆਂ 14 ਮਈ 2021 ਦਿਨ ਸ਼ੁੱਕਰਵਾਰ ਨੂੰ ਭਗਵਾਨ ਪਰਸ਼ੂ ਰਾਮ ਜੈਅੰਤੀ ਦੀ ਗਜਟਿਡ ਛੁੱਟੀ ਕਰਕੇ ਪਿਛਲੇ ਸਾਰੇ ਉਲਾਂਭੇ ਲਾਹ ਦਿੱਤੇ ਹਨ।ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਕਿਹਾ ਕਿ ਭਗਵਾਨ ਪਰਸ਼ੂ ਰਾਮ ਜੀ ਭਗਵਾਨ ਵਿਸ਼ਨੂੰ ਦੇ 6ਵੇਂ ਅਵਤਾਰ ਹਨ, ਜੋ ਤ੍ਰੇਤਾ ਯੁੱਗ ਵਿੱਚ ਵੈਸਾਖ ਮਹੀਨੇ ਦੀ ਅਕਸ਼ੇ ਤ੍ਰਿਤਿਆ ਨੂੰ ਅਵਤਿ੍ਰਤ ਹੋਏ ਸਨ ਅਤੇ ਆਤਤਾਈ ਸਾਸ਼ਤਰ ਬਾਹੂ ਅਰਜਨ ਆਦਿ ਕਸ਼ੱਤਰੀਆਂ ਦਾ ਸਰਵਨਾਸ ਕਰਕੇ ਰਾਮ ਰਾਜ ਲਈ ਜ਼ਮੀਨ ਤਿਆਰ ਕੀਤੀ ਸੀ।
              ਸਭਾ ਨੇ ਮੰਗ ਕੀਤੀ ਕਿ ਸਭਾ ਅਤੇ ਬ੍ਰਾਹਮਣ ਸਮਾਜ ਦੀਆਂ ਹੋਰ ਮੰਗਾਂ ਅਤੇ ਮੁਸ਼ਕਿਲਾਂ ਦੇ ਹੱਲ ਲਈ ਮੌਜੂਦਾ ਸਰਕਾਰ ਨੂੰ ਸਭਾ ਨੂੰ ਮੀਟਿੰਗ ਲਈ ਸਮਾਂ ਪ੍ਰਦਾਨ ਕਰਨਾ ਅਤੀ ਜਰੂਰੀ ਹੈ ਕਿਉਂਕਿ ਕੈਪਟਨ ਸਾਹਿਬ ਨੇ ਸਾਲ 2017 ਤੋਂ ਅੱਜ ਤੱਕ ਸਭਾ ਨੂੰ ਮਿਲਣ ਲਈ ਕੋਈ ਸਮਾਂ ਨਹੀਂ ਦਿੱਤਾ।ਜਿਸ ਕਾਰਨ ਬ੍ਰਾਹਮਣ ਸਮਾਜ ਵਿੱਚ ਰੋਸ ਦੀ ਭਾਵਨਾ ਪਨਪ ਰਹੀ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …