Monday, September 21, 2026

ਟਰੱਕ ਯੂਨੀਅਨ ਪ੍ਰਧਾਨ ਦੇ ਪੁੱਤਰ ਦੀ ਬੇਵਕਤੀ ਮੌਤ ਤੇ ਸ਼ਹਿਰ ‘ਚ ਸੋਗ ਦੀ ਲਹਿਰ

PPN27101409

ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ ਦੇ ਪੁੱਤਰ ਨਵਦੀਪ ਸਿੰਘ ਨਵੀ ਦੀ ਬੇਵਕਤੀ ਮੌਤ ਤੇ ਬਠਿੰਡਾ ਦੀਆਂ ਸਮੂਹ ਧਾਰਮਿਕ , ਰਾਜਨੀਤਿਕ ਅਤੇ ਸਮਾਜਸੇਵੀ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਗੁਰਦੀਪ ਸਿੰਘ ਗੀਤਾ ਦਾ ਦੁੱਖ ਵੰਡਾਇਆ। ਜਿਕਰਯੋਗ ਹੈ ਕਿ ਬੀਤੇ ਦਿਨੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ ਦਾ 9 ਸਾਲਾ ਬੇਟਾਂ ਨਵਦੀਪ ਸਿੰਘ ਨਵੀ ਰੋਜਗਾਰਡਨ ਦੀ ਬੈਕ ਸਾਈਡ ਖੇਡਦਾ ਹੋਇਆ ਝੀਲ ਵਿਚ ਡਿੱਗ ਪਿਆ ਸੀ ਅਤੇ ਡੁੱਬਣ ਦੇ ਕਾਰਨ ਉਸਦੀ ਮੌਤ ਹੋ ਗਈ ਸੀ। ਨਵਦੀਪ ਸਿੰਘ ਨਵੀ ਦੀ ਅੰਤਿਮ ਅਰਦਾਸ 28 ਅਕਤੂਬਰ ਦਿਨ ਮੰਗਲਵਾਰ ਨੂੰ ਹਜ਼ੂਰਾ ਕਪੂਰਾ ਕਾਲੋਨੀ ਸਥਿਤ ਗੁਰਦੁਆਰਾ ਸਾਹਿਬ ਵਿਖੇ ਬਾਅਦ ਦੁਪਹਿਰ 1 ਵਜੇ ਹੋਵੇਗੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply