Monday, July 28, 2025
Breaking News

ਸਾਡਾ ਹੱਕ ਦੀ ਸਫ਼ਲਤਾ ਤੋਂ ਬਾਅਦ ਯੋਧਾ- ਸੰਸਾਰ ਭਰ ਦੇ ਸਿਨੇਮਾ ਘਰਾਂ ਦਾ 31 ਨੂੰ ਬਣੇਗੀ ਸੰਗਾਰ

PPN27101408

ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਓ. ਐਕਸ. ਐਲ ਫ਼ਿਲਮਸ ਦੀ ਟੀਮ ਵਲੋਂ ਆਪਣੀ ਨਵੀਂ ਫ਼ਿਲਮ ਯੋਧਾ ਦੀ ਆਪਰ ਸਫ਼ਲਤਾ ਨੂੰ ਲੈ ਕੇ ਮੁੱਖ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ ਆਪਣੇ ਅਨੋਖੇ ਅੰਦਾਜ ਵਿਚ ਬਠਿੰਡਾ ਪ੍ਰੈਸ ਦੇ ਰੂਬਰੂ ਹੋਏ ਅਤੇ ਉਨ੍ਹਾ ਦੇ ਨਾਲ ਹੀ ਗੁਜਰਾਤ ਦੀ ਨਵੀਂ ਅਦਾਕਾਰ ਉੱਨਤੀ ਡਾਬਰਾ ਅਤੇ ਮਨਦੀਪ ਬੈਨੀਪਾਲ ਤੋਂ ਇਲਾਵਾ ਫਿਲਮ ਨਿਰਦੇਸ਼ਕ ਸੰਜੀਵ ਜੋਸ਼ੀ, ਰਾਜੀਵ ਕੁਮਾਰ, ਦਿਨੇਸ਼ ਸੂਦ ਅਤੇ ਨਿੱਧੀ ਸਿੱਧੂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ‘ਸਾਡਾ ਹੱਕ’ ਜੋ ਕਿ ਭਰਪੂਰ ਸਫ਼ਲ ਹੋਈ ਅਤੇ ਇਸ ਦਾ ਸਾਰਾ ਸਿਹਰਾ ਹੀ ਬਠਿੰਡਾ ਵਾਸੀਆਂ ਦੇ ਸਿਰ ਬੱਝ ਦਾ ਹੈ ਕਿਉਕਿ ‘ਸਾਡਾ ਹੱਕ’ ਬੈਨ ਹੋਣ ਕਾਰਨ ਆਪਣਾ ਹੱਕ ਲੈਣ ਦੀ ਲੜਾਈ ਵੀ ਇਥੋਂ ਹੀ ਸ਼ੁਰੂ ਕੀਤੀ ਗਈ।
ਫ਼ਿਲਮ ਦੀ ਕਹਾਣੀ ਬਾਰੇ ਕੁਲਜਿੰਦਰ ਸਿੱਧੂ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਸ ਨੌਜਵਾਨ ਦੀ ਕਹਾਣੀ ਹੈ ਜੋ ਸਮਾਜ ਵਿੱਚ ਫੈਲ ਰਹੀ ਅਰਾਜਕਤਾ, ਡਰੱਗ ਮਾਫੀਆ, ਗੁੰਡਾਗਰਦੀ ਦੇ ਖਿਲਾਫ਼ ਉੱਠਦਾ ਹੈ। ‘ਸਾਡਾ ਹੱਕ’ ਦਾ ਵਿਸ਼ਾ 1984 ਤੋਂ ਬਾਅਦ ਪੰਜਾਬ ਵਿਚ ਖਾੜਕੂਵਾਦ ਸੀ ਲੇਕਿਨ ਹੁਣ ਪੰਜਾਬ ਵਿਚ ਨਸ਼ਿਆਂ ਦੇ ਹੜ੍ਹ ਵਾਲੇ ਪੰਜਾਬ ਦੀ ਕਹਾਣੀ ਹੈ।ਇਹ ਫ਼ਿਲਮ ਰਾਜਨੀਤਿਕ ਗੁੰਡਾਗਰਦੀ, ਪੁਲਿਸ ਅਤੇ ਰਾਜਸੀ ਨੇਤਾਵਾਂ ਦਾ ਮਿਲੀ ਭਗਤ ਨਾਲ ਚੱਲ ਰਹੇ ਡਰੱਗ ਦੇ ਕਾਰੋਬਾਰ ਨੂੰ ਨੰਗਾ ਕਰਦੀ ਹੈ ਜੋ ਕਿ ਸੱਚ ਦੇ ਆਧਾਰ ‘ਤੇ ਸੱਚੀ ਘਟਨਾਵਾਂ ਪੇਸ਼ ਕਰਦੀ ਹੈ। ਫ਼ਿਲਮ ਦਾ ਮੁੱਖ ਕਿਰਦਾਰ ਰਣਜੌਧ ਸਿੰਘ ਜੋ ਕਿ ਆਮ ਇਨਸਾਨ ਹੁੰਦਾ ਹੇ ਪ੍ਰੰਤੂ ਗੁੰਡਾਗਰਦੀ ਦਾ ਸ਼ਿਕਾਰ ਹੋਣ ‘ਤੇ ਸਮਾਜਿਕ ਬੁਰਾਈਆਂ ਦੇ ਖਿਲਾਫ਼ ਸਿੰਘ ਬਣ ਕੇ ਲੜਾਈ ਲੜਦਾ ਹੈ। ਉੱਨਤੀ ਡਾਵਰਾ ਨੇ ਫੈਮੀਨਾ ਮਿਸ ਇੰਡੀਆ ਈਸਟ 2010 ਦਾ ਇਨਾਮ ਜਿੱਤਿਆ ਅਤੇ 2012 ਵਿੱਚ ਬੰਗਾਲੀ ਫ਼ਿਲਮ ‘ਤੀਨ ਕੰਨਿਆ’ ਤੋਂ ਅਤੇ ‘ਯੋਧਾ ਦਾ ਵਾਰੀਅਰ’ ਦੀ ਪੰਜਾਬੀ ਪਹਿਲੀ ਫ਼ਿਲਮ ਕਰ ਰਹੀ ਹੈ।ਮਨਦੀਪ ਬੈਨੀਪਾਲ ਨੇ ਕਿਹਾ ਕਿ ਯੋਧਾ ਫ਼ਿਲਮ ਵਿੱਚ ਹਰ ਇਕ ਮਸਾਲਾ ਹੋਣ ਕਾਰਨ ਮਨੋਰੰਜਨ ਭਰਪੂਰ ਐਕਸ਼ਨ ਫਿਲਮ ਡਰਾਮਾ ਹੈ।ਫ਼ਿਲਮ ਦਾ ਸੰਗੀਤ ਰਿਕਾਰਡ ਮਿਊਜਿਕ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply