ਧੂਰੀ, 29 ਦਸੰਬਰ (ਪ੍ਰਵੀਨ ਗਰਗ) – ਲੰਮੇਂ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਪੂਰੀ ਤਰਾਂ੍ਹ ਭਖ ਚੁੱਕਿਆ ਹੈ ਅਤੇ ਹਰ ਵਰਗ ਹੁਣ ਅੰਬਾਨੀ-ਅਡਾਨੀ ਦੇ ਪ੍ਰੋਡਕਟਾਂ
ਨੂੰ ਛੱਡ ਕੇ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ।ਇਸੇ ਲੜੀ ਤਹਿਤ ਪੰਚਾਇਤ ਯੂਨੀਅਨ ਦੇ ਜ਼ਿਲਾ੍ਹ ਸਰਪ੍ਰਸਤ ਅਤੇ ਪਿੰਡ ਦੇ ਸਰਪੰਚ ਗੁਰਪਿਆਰ ਸਿੰਘ ਧੂਰਾ ਦੀ ਅਗੁਵਾਈ ਹੇਠ ਪਿੰਡ ਦੇ ਸਮੂਹ ਪੰਚਾਂ ਅਤੇ ਪਿੰਡ ਵਾਸੀਆਂ ਵੱਲੋਂ ਜੀਓ ਦੇ ਸਿੰਮ ਕੂਨੈਕਸ਼ਨਾਂ ਨੂੰ ਏਅਰਟੇਲ ਵਿੱਚ ਪੋਰਟ ਕਰਵਾਇਆ ਗਿਆ। ਇਸ ਮੌਕੇ ਗੁਰਪਿਆਰ ਧੂਰਾ ਨੇ ਕਿਹਾ ਕਿ ਜਿਹੜੇ ਲੋਕ ਦਿੱਲੀ ਨਹੀਂ ਜਾ ਸਕਦੇ, ਉਹ ਅੰਬਾਨੀ-ਅਡਾਨੀ ਦੇ ਪ੍ਰੋਡਕਟਾਂ ਦਾ ਤਿਆਗ ਕਰਕੇ ਆਪਣੇ ਘਰ ਬੈਠੇ ਹੀ ਕਿਸਾਨੀ ਸੰਘਰਸ਼ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ਹਰਦੀਪ ਸਿੰਘ, ਗੁਰਮੇਲ ਸਿੰਘ, ਜਸਪ੍ਰੀਤ ਸਿੰਘ, ਬਲਦੇਵ ਸਿੰਘ, ਰਾਜਿੰਦਰ ਕੌਰ, ਹਰਦੀਪ ਕੌਰ, ਸਰਬਜੀਤ ਕੌਰ (ਸਾਰੇ ਪੰਚ), ਭਿੰਦਰ ਸਿੰਘ ਸਾਬਕਾ ਪੰਚ, ਬਚਿੱਤਰ ਸਿੰਘ ਜੀ.ਓ.ਜੀ, ਜਤਿੰਦਰ ਸਿੰਘ ਕਾਲਾ, ਗੁਰੀ, ਮਨਜਿੰਦਰ ਨੀਟਾ, ਹਰਜਿੰਦਰ ਸਿੰਘ ਨੰਬਰਦਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media