Friday, October 9, 2026

ਭਾਰਤੀ ਸੈਨਾ ਵਿਚ ਜਨਰਲ ਡਿਊਟੀ ਸਿਪਾਹੀ ਲਈ ਭਰਤੀ ਰੈਲੀ 3 ਨੂੰ

ਕਪੂਰਥਲਾ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਭਾਰਤੀ ਸੈਨਾ ਵਿਚ ਜਨਰਲ ਡਿਊਟੀ ਸਿਪਾਹੀ ਦੀ ਭਰਤੀ ਲਈ 3 ਜਨਵਰੀ ਤੋਂ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋੋ ਰੋਡ, ਜਲੰਧਰ ਕੈਂਟ ਵਿਖੇ ਭਰਤੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ।
                   ਇਸ ਭਰਤੀ ਰੈਲੀ ਬਾਰੇ ਮੁੱਢਲੀ ਜਾਣਕਾਰੀ ਦੇਣ ਹਿੱਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਿਖੇ 31 ਦਸੰਬਰ ਨੂੰ ਇਕ ਸੈਮੀਨਾਰ ਹੋਵੇਗਾ।ਜਿਸ ਵਿਚ ਉਹਨਾਂ ਪ੍ਰਾਰਥੀਆਂ ਨੂੰ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ, ਜਿੰਨਾਂ ਨੇ ਇਸ ਭਰਤੀ ਰੈਲੀ ਲਈ ਪਹਿਲਾਂ ਤੋਂ ਹੀ ਆਨਲਾਈਨ ਅਪਲਾਈ ਕੀਤਾ ਹੋਇਆ ਹੈ।
                   ਜਿਲ੍ਹਾ ਰੋਜ਼ਗਾਰ ਬਿਊਰੋ ਤੋਂ ਨੀਲਮ ਮਹੇ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਪ੍ਰਾਰਥੀਆਂ ਨੂੰ ਸਰੀਰਕ ਟੈਸਟ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਭਰਤੀ ਰੈਲੀ ਵਿਚ ਕਿਹੜੇ-ਕਿਹੜੇ ਦਸਤਾਵੇਜ਼ ਲੈ ਕੇ ਜਾਣੇ ਹਨ ਅਤੇ ਆਪਣੇ ਆਪ ਨੂੰ ਭਰਤੀ ਲਈ ਕਿਸ ਤਰ੍ਹਾਂ ਪੇਸ਼ ਕੀਤਾ ਜਾਣਾ ਹੈ ਆਦਿ ਬਾਰੇ ਸੀ-ਪਾਈਟ ਕੇਂਦਰ ਥੇਹ ਕਾਂਜਲਾ, ਕਪੂਰਥਲਾ ਦੇ ਅਧਿਆਪਕਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …