Tuesday, September 29, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਲੋਂ ਵੈਦਿਕ ਹਵਨ ਯੱਗ ਨਾਲ ਨਵੇਂ ਸਾਲ 2021 ਦਾ ਆਗਾਜ਼

ਅੰਮ੍ਰਿਤਸਰ, 2 ਜਨਵਰੀ 2021 (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ. ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਨਵੇਂ ਸਾਲ ਦੇ ਸ਼ੁਭ ਦਿਹਾੜੇੇ ‘ਵੈਦਿਕ ਹਵਨ ਯੱਗ’ ਦਾ ਆਯੋਜਨ ਕੀਤਾ ਗਿਆ।ਸਥਾਨਕ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਕਾਲਜ ਦੇ ਸੰਗੀਤ ਵਿਭਾਗ ਵਲੋਂ ਮਨਮੋਹਕ ਭਜਨ ਪੇਸ਼ ਕੀਤੇ ਗਏ।
                ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਹਵਨ ਦੀ ਸੰਪੂਰਨਤਾ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਅਤੇ ਸਮੂਹ ਸਟਾਫ਼ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ। ਉਨਾਂ ਅਰਦਾਸ ਕੀਤੀ ਕਿ ਪੂਰੀ ਦੁਨੀਆਂ ਵਿਚ ਖੁਸ਼ੀਆਂ ਖੇੜਿਆਂ ਅਤੇ ਸ਼ਾਂਤੀ ਬਣੀ ਰਹੇ ਅਤੇ ਕੋਵਿਡ ਦੀ ਦਵਾਈ ਜਲਦ ਕਾਮਯਾਬ ਹੋਵੇ।
ਚੇਅਰਮੈਨ ਸੁਦਰਸ਼ਨ ਕਪੂਰ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਈਸ਼ਵਰ ਸਰਵ-ਸ਼ਕਤੀਮਾਨ ਹੈ, ਕੁਦਰਤ ਉਸ ਦੀ ਇੱਕ ਮਹਤੱਵਪੂਰਨ ਹੋਂਦ ਹੈ।
                 ਇਸੇ ਮੌਕੇ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੇ ਹਵਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …