ਅੰਮ੍ਰਿੰਤਸਰ, 2 ਜਨਵਰੀ 2021 (ਸੁਖਬੀਰ ਸਿੰਘ) – ਨਵੇਂ ਸਾਲ 2021 ਦੀ ਆਮਦ ‘ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।ਉਪਰੰਤ ਭਾਈ ਰਣਜੀਤ ਸਿੰਘ ਦੇ ਕੀਰਤਨੀ ਜਥੇ ਵੱਲੋ ਗੁਰਬਾਣੀ ਦੇ ਰਸਭਿੰਨੇ ਸਬਦ ਗਾਇਨ ਕਰਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਪਰੰਤ ਭਾਈ ਤਰਲੋਕ ਸਿੰਘ ਗ੍ਰੰਥੀ ਸਿੰਘ ਵਲੋਂ ਮਹਿਕਮੇ ਦੀ ਚੜ੍ਹਦੀ ਕਲਾ ਅਤੇ ਦੇਸ਼ ਦੇ ਕਿਸਾਨਾਂ ਵਲੋਂ ਅਰੰਭੇ ਸੰਘਰਸ਼ ਦੀ ਜਿੱਤ ਦੀ ਅਰਦਾਸ ਕੀਤੀ ਗਈ।ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਧਾਰਮਿਕ ਸਮਾਗਮ ਦਾ ਪ੍ਰਬੰਧ ਮੁਨੀਸ਼ ਕੁਮਾਰ, ਗੁਰਵੇਲ ਸਿੰਘ ਸੇਖੋਂ, ਰਕੇਸ਼ ਕੁਮਾਰ ਬਾਬੋਵਾਲ, ਤੇਜਬੀਰ ਸਿੰਘ, ਕੇਵਲ ਸਿੰਘ ਭਿੰਡਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ।
ਇਸ ਮੌਕੇ ਨਿਗਰਾਨ ਇੰਜੀਨੀਅਰ ਮਨਜੀਤ ਸਿੰਘ ਅਤੇ ਇੰਜੀ: ਕੁਲਵਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਚਰਨਜੀਤ ਸਿੰਘ ਸੰਧੂ, ਇੰਜੀ: ਮਹੇਸ਼ ਸਿੰਘ, ਇੰਜੀ: ਰਜੇਸ ਗੁਪਤਾ, ਇੰਜੀ: ਅਵਤਾਰ ਸਿੰਘ, ਉਪ ਮੰਡਲ ਅਫਸਰ ਇੰਜੀ: ਮਨਪ੍ਰੀਤ ਸਿੰਘ, ਇੰਜੀ: ਰਮਨਪ੍ਰੀਤ ਸਿੰਘ, ਇੰਜੀ: ਗੁਰਬੀਰ ਸਿੰਘ, ਇੰਜੀ: ਅਭਿਸ਼ੇਕ ਕੁਮਾਰ ਗਿੱਲ, ਇੰਜੀ: ਗੁਰਮੀਤ ਸਿੰਘ, ਇੰਜੀ: ਹੈਪੀ ਕੁਮਾਰ, ਇੰਜੀ: ਸੰਦੀਪ ਗਰੋਵਰ, ਇੰਜੀ: ਦਿਲਪ੍ਰੀਤ ਸਿੰਘ, ਇੰਜੀ: ਰਜੇਸ਼ ਗੁਪਤਾ ਆਦਿ ਨੇ ਗੁਰੂ ਚਰਨਾਂ ‘ਚ ਹਾਜ਼ਰੀ ਲਵਾਈ।ਤੋਂ ਇਲਾਵਾ ਸੁਪਰਡੈਂਟ ਦਲਬੀਰ ਸਿੰਘ ਬਾਜਵਾ ਅਤੇ ਸੱਜਣ ਸਿੰਘ, ਰਾਜਮਹਿੰਦਰ ਸਿੰਘ ਮਜੀਠਾ, ਨਾਨਕ ਚੰਦ, ਕਮਲਦੀਪ ਸਿੰਘ, ਹਰਜੀਤ ਸਿੰਘ, ਵਨੀਤ ਕੋਹਲੀ, ਭੁਪਿੰਦਰ ਸਿੰਘ, ਸੁਭਾਸ਼ ਚੰਦਰ ਮੋਦਗਿੱਲ, ਸੁਖਬੀਰ ਸਿੰਘ, ਗੁਰਦਿਆਲ ਮਾਹਵਾ, ਵਿਜੈ ਕੁਮਾਰ, ਰਿਸ਼ੂ ਵਰਮਾ, ਬਲਜਿੰਦਰ ਸਿੰਘ ਵਿਰਦੀ ਆਦਿ ਹਾਜ਼ਰ ਸਨ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media