Tuesday, March 24, 2026

 ਨੌਜਵਾਨ ‘ਤੇ ਅਣ-ਮਨੁੱਖੀ ਤਸ਼ੱਦਦ ਵਿਰੁੱਧ ਪੀਪੀਪੀ ਵਲੋਂ ਥਾਣੇ ਦਾ ਘਿਰਾਓ

ਕਮੇਟੀ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ- ਪੁਲਿਸ ਕਮਿਸ਼ਨਰ

PPN27101424
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਅੱਜ ਸz: ਮਨਿੰਦਰ ਪਾਲ ਸਿੰਘ ਪਲਾਸੌਰ ਸੀਨੀ: ਮੀਤ ਪ੍ਰਧਾਨ ਅਤੇ ਇੰਚਾਰਜ ਮਾਝਾ ਜੋਨ ਦੀ ਅਗਵਾਈ ਵਿੱਚ ਸਥਾਨਕ ਥਾਣਾ ਸੀ ਡਵੀਜ਼ਨ ਵਿਖੇ ਏ.ਸੀ.ਪੀ. ਦਫਤਰ ਦਾ ਘਿਰਾਓ ਕਰਕੇ ਰੋਸ ਮੁਜਾਹਰਾ ਕੀਤਾ ਗਿਆ।ਪੁਲਿਸ ਡੀ.ਸੀ.ਪੀ. ਪੱਧਰ ਦੇ ਅਫਸਰ ਵੱਲੋਂ ਪਿਛਲੇ ਦਿਨੀਂ ਤਰਨ ਤਾਰਨ ਰੋਡ ਸਥਿਤ ਗੁਰੂ ਨਾਨਕ ਕਲੌਨੀ ਵਾਸੀ ਗੁਰਜੰਟ ਸਿੰਘ (25) ਪੁੱਤਰ ਸੁਖਦੇਵ ਸਿੰਘ ਤੇ ਕੀਤੇ ਅਣ-ਮਨੁੱਖੀ ਤਸ਼ੱਦਦ ਅਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੰਧਾਂ ਨਾਲ ਸਿਰ ਮਾਰ-ਮਾਰ ਕੇ ਬੇਹੋਸ਼ ਕਰਕੇ ਸੁੱਟ ਦੇਣ ਦੇ ਲਾਏ ਦੋਸ਼ਾਂ ਤਹਿਤ ਕੀਤੇ ਗਏ ਮੁਜਾਹਰੇ ਦੌਰਾਨ ਇਸ ਅਜ਼ਮਨੁੱਖੀ ਵਰਤਾਰੇ ਬਦਲੇ ਉਕਤ ਅਫਸਰ ਖਿਲਾਫ ਧਾਰਾ 307 ਅਧੀਨ ਕੇਸ ਦਰਜ਼ ਕਰਨ ਅਤੇ ਉਨਾਂ ਨੂੰ ਮੁਅੱਤਲ ਕਰਕੇ ਗ੍ਰਿਫਤਾਰ ਕਰਨ ਦੀ ਪੁਰਜੋਰ ਮੰਗ ਕੀਤੀ ਗਈ।ਤਕਰੀਬਨ ੲੱਕ ਘੰਟੇ ਤੱਕ ਚੱਲੇ ਮੁਜਾਹਰੇ ਕਾਰਣ ਸੜਕ ‘ਤੇ ਜਾਮ ਲੱਗ ਗਿਆ, ਜਿਸ ਨੂੰ ਖੁਲਵਾਉਣ ਲਈ ਪੁਲਿਸ ਕਮਿਸ਼ਨਰ ਸz. ਜਤਿੰਦਰ ਸਿੰਘ ਔਲਖ ਵਲੋਂ ਏ.ਸੀ.ਪੀ ਕੇਂਦਰੀ ਮਨਵਿੰਦਰ ਸਿੰਘ ਅਤੇ ਥਾਣਾ ਸੁਲਤਾਨਵਿੰਡ ਦੇ ਇੰਚਾਰਜ ਸ੍ਰੀ ਅਰੁਣ ਸ਼ਰਮਾ ਨੂੰ ਮੌਕੇ ‘ਤੇ ਭੇਜਿਆ ਜਿੰਨਾਂ ਨੇ ਮੁਜਾਹਰਾ ਕਰਕੇ ਪੀ.ਪੀ.ਆਗੂਆਂ ਨਾਲ ਗੱਲਬਾਤ ਕੀਤੀ ‘ਤੇ ਕਮਿਸ਼ਨਰ ਪੁਲਿਸ ਨੂੰ ਸਾਰਾ ਮਾਮਲਾ ਦੱਸਿਆ।ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਨੇ ਪੂਰਾ ਵੇਰਵਾ ਲੈਣ ਉਪਰੰਤ ਕਿਹਾ ਕਿ ਇੱਕ ਕਮੇਟੀ ਦਾ ਗਠਨ ਕਰਕੇ ਇਸ ਘਟਨਾ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਗੁਰੂ ਨਾਨਕ ਕਲੌਨੀ ਵਾਸੀ ਸੁਖਦੇਵ ਸਿੰਘ ਨੇ ਕਿਹਾ ਕਿ ਥਾਣਾ ਸੀ ਡਵੀਜਨ ਇੰਚਾਰਜ ਕੁਲਵਿੰਦਰ ਕੁਮਾਰ ਨੇ ਉਸ ਦੇ ਪੁੱਤਰ ਗੁਰਜੰਟ ਸਿੰਘ ਨੂੰ ਕਿਸੇ ਮਾਮਲੇ ਵਿੱਚ ਥਾਣੇ ਸੱਦਿਆ ਸੀ ਤੇ ਰਿਸ਼ਵਤ ਦੀ ਮੰਗ ਕੀਤੀ, ਜੋ ਨਾ ਦੇਣ ਕਰਕੇ ਉਸ ਨੂੰ ਡਰੱਗ ਕੇਸ ਤਹਿਤ ਫਸਾਉਣ ਦੀ ਸਾਜਿਸ਼ ਬਣਾਈ ਗਈ ਅਤੇ ਮੋਹਤਬਾਰਾਂ ਦੇ ਸਾਹਮਣੇ ਥਾਣਾ ਮੁਖੀ ਤੇ ਡੀ.ਐਸ.ਪੀ ਰੈਂਕ ਦੇ ਪੁਲਿਸ ਅਫਸਰ ਨੇ  ਗੁਰਜੰਟ ਦੀ ਬਹੁਤ ਜਿਆਦਾ ਮਾਰਕੁੱਟ ਕੀਤੀ ਅਤੇ ਉਸ ਦਾ ਸਿਰ ਕੰਧ ਨਾਲ ਮਾਰਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਹੋਸ਼ ਵਿੱਚ ਲਿਆਉਣ ਦੇ ਯਤਨ ਫੇਲ ਹੋ ਜਾਣ ‘ਤੇ ਥਾਣੇ ਦੇ ਬਾਹਰ ਸੁੱਟ ਦਿਤਾ।ਜਿਸ ਨੂੰ ਉਨਾਂ ਪਹਿਲਾਂ ਸਿਵਾਲ ਹਸਪਤਾਲ ਤੇ ਫਿਰ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ ।

PPN27101425
ਧਰਨੇ ਤੇ ਬੈਠੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਮ ਸ਼ਰਨ ਪਾਲ ਸ਼ਰਮਾ ਸੀਨੀ: ਮੀਤ ਪ੍ਰਧਾਨ, ਸz: ਦਲਜੀਤ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ, ਸz: ਹਰਦਿਆਲ ਸਿੰਘ ਗਜਨੀਪੁਰ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਸz: ਮਨਮੋਹਣ ਸਿੰਘ ਗੁੰਮਟਾਲਾ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸz: ਦੀਪ ਇੰਦਰ ਸਿੰਘ ਢਿੱਲੋਂ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਨੇ ਕਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣ ਤੱਕ ਪਾਰਟੀ ਇੰਨ੍ਹਾਂ ਦੇ ਨਾਲ ਖੜੇਗੀ ਅਤੇ ਏ.ਸੀ.ਪੀ. ਸਿੰਗਲਾ ਨੂੰ ਸਜਾ ਤੋਂ ਘੱਟ ਕੁੱਝ ਵੀ ਮਨਜੂਰ ਨਹੀਂ ਹੋਵੇਗਾ।ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਹਿੰਦੁਸਤਾਨ ਦਾ ਕੋਈ ਵੀ ਕਾਨੂੰਨ ਪੁਲਿਸ ਅਫਸਰਾਂ ਨੂੰ ਕਾਨੂੰਨ ਤੋਂ ਬਾਹਰ ਹੋ ਕੇ ਆਪ ਹੀ ਖੁਦਾ ਬਣ ਕੇ ਵਿਚਰਨ ਦਾ ਅਧਿਕਾਰ ਨਹੀਂ ਦਿੰਦਾ ਅਤੇ ਕਾਨੂੰਨ ਅਨੁਸਾਰ ਸਜਾਵਾਂ ਲਈ ਅਦਾਲਤਾਂ ਹਨ ਨਾ ਕਿ ਅਤਿ ਜਾਲਮ ਅਫਸਰ।ਸ੍ਰੀ ਪਲਾਸੌਰ ਨੇ ਅੱਜ ਦੇ ਰੋਸ ਧਰਨੇ ਨੂੰ ਸਫਲ ਬਨਾਉਣ ਲਈ ਹਾਜ਼ਰ ਸਾਰੀ ਸੰਗਤ ਅਤੇ ਉਹ ਹਮਦਰਦ ਜਿਹੜੇ ਸਰਕਾਰੀ ਜਬਰ ਦੀਆਂ ਮਜ਼ਬੂਰੀਆਂ ਕਾਰਨ ਹਾਜ਼ਰ ਨਹੀਂ ਹੋ ਸਕੇ, ਸਭ ਦਾ ਧੰਨਵਾਦ ਕੀਤਾ ਅਤੇ ਹਰ ਔਖੇ ਸਮੇਂ ਵਿੱਚ ਇਸ ਇਲਾਕੇ ਦੇ ਹਰ ਪਰਿਵਾਰ ਨਾਲ ਖੜਨ ਅਤੇ ਅੱਗੇ ਹੋ ਕੇ ਲੜਨ ਦਾ ਪ੍ਰਣ ਕੀਤਾ।
ਉਧਰ ਗੁਰੂ ਨਾਨਕ ਕਲੌਨੀ ਦੇ ਇੱਕ ਵਿਅੱਕਤੀ ਨੇ ਦੋਸ ਲਾਇਆ ਹੈ ਕਿ ਉਸ ਦਾ ਗੁਰਜੰਟ  ਸਿੰਘ ਨਾਮੀ ਨੌਜਵਾਨ ਨਾਲ ਝਗੜਾ ਹੈ ਅਤੇ ਉਸ ਨੇ ਉਨਾਂ ਨੂੰ ਡਰੱਗ ਮਾਮਲੇ ‘ਚ ਫਸਾਉਣ ਲਈ ਉਨਾਂ ਦੇ ਘਰ ਦਾਖਲ ਹੋ ਕੇ ਨਸ਼ਲਿਾ ਪਦਾਰਥ ਲੁਕਾ ਦਿਤਾ ਤੇ ਪੁਲਿਸ ਨੂੰ ਫੋਨ ਕਰਕੇ ਤਲਾਸ਼ੀ ਕਰਵਾਈ ਅਤੇ ਬਾਰ-ਬਾਰ ਨਸ਼ੀਲਾ ਪਦਾਰਥ ਲੱਭਣ ਲਈ ਨਿਸ਼ਾਨਦੇਹੀ ਦੇਣ ‘ਤੇ ਪਲਿਸ ਨੂੰ ਗੁਰਜੰਟ ‘ਤੇ ਸ਼ੱਕ ਹੋ ਗਿਆ ਅਤੇ ਆਪਣੇ ਆਪ ਨੂੰ ਫੱਸਦਾ ਸਮਝ ਕੇ ਉਹ ਪੁਲਿਸ ‘ਤੇ ਦੋਸ਼ ਲਾ ਰਿਹਾ ਹੈ।
ਇਹਨਾਂ ਦੋਸ਼ਾਂ ਸਬੰਧੀ ਪੁੱਛਣ ‘ਤੇ ਪੀਪੀਪੀ ਆਗੂ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਤਾਂ ਸਿਰਫ ਗੁਰਜੰਟ ਸਿੰਘ ਨਾਲ ਪਲਿਸ ਵਲੋਂ ਕੀਤੀ ਗਈ ਜ਼ਿਆਦਤੀ ਖਿਲਾਫ ਮੁਜਾਹਰਾ ਕਰ ਰਹੇ ਹਨ । ਅਗਰ ਉਸ ਨੇ ਕੋਈ ਜੁਰਮ ਕੀਤਾ ਹੈ ਤਾਂ ਨੌਜਵਾਨ ਖਿਲਾਫ ਕਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਕੱਠ ਵਿੱਚ ਸ੍ਰੀ ਸੈਂਡੀ ਰੰਧਾਵਾ ਯੂਥ ਆਗੂ ਪੀ.ਪੀ.ਪੀ. ਮਾਝਾ ਜੋਨ, ਜ਼ਸਨ ਮਨਿੰਦਰ ਸਿੰਘ ਪ੍ਰਧਾਨ ਈਚ ਫਾਊਂਡੇਸ਼ਨ, ਰੋਏਪਾਲ ਸਿੰਘ, ਜਸਵਿੰਦਰ ਸਿੰਘ ਰਾਜਾਸਾਂਸੀ, ਪ੍ਰਮਵੀਰ ਸਿੰਘ, ਪ੍ਰਿੰ: ਸਵਿੰਦਰ ਸਿੰਘ ਪੰਨੂ, ਸ੍ਰੀ ਐਸ.ਕੇ. ਸਰਪਾਲ ਰਿ: ਐਕਸੀਅਨ, ਡਾ. ਅਭੇ ਦੇਵਗਨ, ਸੋਨੂੰ ਢਿੱਲੋਂ ਸੁਲਤਾਨਵਿੰਡ ਰੋਡ, ਸ਼ਗਨ ਸਿੰਘ ਕੰਬੋਜ, ਪਰਮਜੀਤ ਸਿੰਘ, ਕਵਲਜੀਤ ਸਿੰਘ ਕੋਲਡ ਸਟੋਰ ਵਾਲੇ, ਬਲਜੀਤ ਸਿੰਘ, ਦਿਲਬਾਗ ਸਿੰਘ, ਮਹਿੰਦਰ ਸਿੰਘ ਫੌਜੀ, ਕਰਨਵੀਰ ਸਿੰਘ ਜੋਸਨ, ਸਵਰਨ ਸਿੰਘ ਵਾਰਡ ਨੰ: 37, ਕਾਮਰੇਡ ਲਖਬੀਰ ਸਿੰਘ ਤਰਨ ਤਾਰਨ ਰੋਡ, ਪ੍ਰਧਾਨ ਰਾਮ ਸਿੰਘ ਤਰਨ ਤਾਰਨ ਰੋਡ, ਸz: ਬਲਬੀਰ ਸਿੰਘ ਭਗਤਾਂਵਾਲਾ, ਜਸਦੀਪ ਸਿੰਘ ਲਾਡੀ, ਹਰਮਨ ਭਿੰਡਰ, ਅਦਿਤਆ ਦੇਵਗਨ, ਦਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਯੁਵਰਾਜ ਸਿੰਘ, ਮਨਜੋਬਨ ਸਿੰਘ, ਸੁਖਚੈਨ ਸਿੰਘ, ਗੁਰਪ੍ਰਤਾਪ ਰਾਏ, ਸਰਬ ਸਿੰਘ, ਹਰਮੀਤ ਸਿੰਘ ਜੋਧ ਨਗਰ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply