Tuesday, March 24, 2026

 ਐਨ.ਓ.ਸੀ ਨੋਟੀਫੀਕੇਸ਼ਨ ਜਾਰੀ ਹੋਣ ‘ਤੇ ਧਰਨਾ ਖਤਮ

ਜਮੀਨ ਨਾਲ ਜੁੜੇ ਕਾਰੋਬਾਰ ਨੂੰ ਬਚਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ – ਔਜਲਾ

PPN28101401
ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ. ਸਰਦੂਲ ਸਿੰਘ ਬੰਡਾਲਾ ਅਤੇ ਇਕ ਭਾਜਪਾ ਦੀ ਸਾਬਕਾ ਕੈਬਨਿਟ ਮੰਤਰੀ ਵੱਲੋਂ ਐਨ.ਓ.ਸੀ ਦੇ ਮਾਮਲੇ ਵਿੱਚ ਧਰਨਾਕਾਰੀਆਂ ਦੀ ਹੋਈ ਜਿੱਤ ‘ਤੇ ਸੰਜੀਵ ਰਾਮਪਾਲ ਅਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੂੰ ਵਧਾਈ ਦਿੱਤੀ। ਉਥੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਜਿਸ ਦੇ ਵਿਰੋਧ ਦੇ ਵਿਚ ਲੋਕਾਂ ਨੂੰ ਭੁੱਖ ਹੜਤਾਲ ਅਤੇ ਮਰਨ ਵਰਤਾਂ ‘ਤੇ ਬੈਠਣਾ ਪਵੇ। ਇਹ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਮੱਥੇ ‘ਤੇ ਲੱਗਾ ਕਲੰਕ ਹੈ ਜੋ ਕਦੇ ਵੀ ਨਹੀਂ ਮਿੱਟ ਸਕਦਾ। ਮਰਨ ਵਰਤ ‘ਤੇ ਬੈਠੇ ਸੰਜੀਵ ਰਾਮਪਾਲ ਨੂੰ ਲੋਕਾਂ ਦੀ ਲੜਾਈ ਲੜ੍ਹਣ ‘ਤੇ ਭਾਜਪਾ ਆਗੂ ਨੇ ਸ਼ਲਾਘਾ ਹੀ ਨਹੀਂ ਕੀਤੀ ਸਗੋਂ ਸਰਕਾਰ ਨੂੰ ਵੀ ਲਾਹਨਤਾ ਪਾਈਆਂ ਕਿ ਉਹ ਲੋਕਾਂ ਦੀ ਗੱਲ ਨੂੰ ਸਮਝਣ ਵਿਚ ਦੇਰੀ ਕਰ ਰਹੀ ਹੈ ਜਦੋਂ ਕਿ ਇਹ ਕੰਮ ਸ਼ੁਰੂਆਤੀ ਦੌਰ ਵਿਚ ਹੀ ਹੋ ਜਾਣਾ ਚਾਹੀਦਾ ਸੀ।
ਦੇਰ ਸ਼ਾਮ ਸਰਕਾਰ ਵੱਲੋਂ ਨੋਟੀਫਿਕੇਸ਼ਨ ਦੀ ਕਾਪੀ ਉਨ੍ਹਾਂ ਕੋਲ ਪੁੱਜਣ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੀਤ ਸਿੰਘ ਔਜਲਾ ਤੇ ਮਨਦੀਪ ਸਿੰਘ ਮੰਨਾ ਨੇ ਨੋਟੀਫਿਕੇਸ਼ਨ ਦੀ ਕਾਪੀ ‘ਤੇ ਫਿਲਹਾਲ ਭਾਵੇਂ ਮਰਨ ਵਰਤ ਅਤੇ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਪਰ ਜਮੀਨ ਨਾਲ ਜੁੜੇ ਕਾਰੋਬਾਰ ਨੂੰ ਬਚਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ, ਗੁਰਜੀਤ ਸਿੰਘ ਔਜਲਾ ਨੇ ਨੋਟੀਫਿਕੇਸ਼ਨ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਦੇ ਨਾਲ ਕਾਰੋਬਾਰ ਪੱਟੜੀ ‘ਤੇ ਆ ਜਾਵੇਗਾ ਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਪ੍ਰਾਪਰਟੀ ਡੀਲਰਾਂ ਦਾ ਸਮਰਥਨ ਹੀ ਨਹੀਂ ਕੀਤਾ ਸਗੋਂ ਭਾਜਪਾ ਦੇ ਵੀ ਕਈ ਲੀਡਰ ਅਤੇ ਹੋਰ ਸਿਆਸੀ ਪਾਰਟੀਆਂ ਵੀ ਉਨ੍ਹਾਂ ਦੇ ਧਰਨੇ ਵਿਚ ਸ਼ਾਮਲ ਹੋਈਆਂ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੈ। ਕਾਂਗਰਸੀ ਦੇਸ਼ ਦੀ ਏਕਤਾ, ਅਖੰਡਤਾ ਦੇ ਲਈ ਹਮੇਸ਼ਾ ਤੋਂ ਹੀ ਕੁਰਬਾਨ ਹੁੰਦੇ ਆਏ ਹਨ। ਉਨ੍ਹਾਂ ਨੇ ਕਿਹਾ ਕਿ 3 ਦਿਨਾਂ ਦੀ ਲੜਾਈ ਉਪਰੰਤ ਲੋਕਤੰਤਰ ਦੀ ਇਸ ਜਿੱਤ ਦੇ ਲਈ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ।ਇਸ ਮੌਕੇ ਤੇ ਜੁਗਲ ਕਿਸ਼ੋਰ ਸ਼ਰਮਾ, ਦਿਨੇਸ਼ ਬੱਸੀ, ਮਨਦੀਪ ਸਿੰਘ ਮੰਨਾ, ਵਿਕਾਸ ਸੋਨੀ, ਸਵਿੰਦਰ ਸਿੰਘ ਦੋਬਲੀਆ, ਅਸ਼ਵਨੀ ਪੱਪੂ ਆਦਿ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply