Tuesday, April 21, 2026

ਡੀ.ਸੀ ਨੇ ਪੰਜਾਬ ਰਾਈਟ ਟੂ ਬਿਜਨੈਸ ਐਕਟ 2020 ਅਧੀਨ ਜਾਰੀ ਕੀਤਾ ਪਹਿਲਾ ਅਪਰੂਵਲ ਸਰਟੀਫਿਕੇਟ

ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਪੰਜਾਬ ਰਾਈਟ ਟੂ ਬਿਜਨਸ ਐਕਟ 2020 ਅਧੀਨ ਪਹਿਲਾ ਇਨ-ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ ਜਾਰੀ ਕੀਤਾ।
                     ਡੀ.ਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਅਪਰੂਵਲ ਜਾਰੀ ਕਰਨ ਲਈ ਐਕਟ ਅਧੀਨ ਸਬੰਧਤ ਵਿਭਾਗਾਂ ਨੂੰ ਸਮਾਂਬੱਧ ਕੀਤਾ ਗਿਆ ਹੈ ਅਤੇ ਇਸ ਐਕਟ ਦੀ ਵਿਸ਼ੇਸ਼ਤਾ ਇਹ ਹੈ ਕਿ ਉਦਯੋਗਪਤੀ ਵੱਲੋਂ ਤਿੰਨ ਸਾਲ 6 ਮਹੀਨੇ ਤੱਕ ਆਪਣੇ ਉਦਯੋਗ ਨੂੰ ਚਲਾਉਂਦੇ ਹੋਏ ਸਬੰਧਤ ਵਿਭਾਗਾਂ ਪਾਸੋਂ ਬਣਦੀਆਂ ਅਪਰੂਵਲਾਂ ਵੀ ਲੈਣੀਆਂ ਹਨ।ਤਿੰਨ ਸਾਲ 6 ਮਹੀਨੇ ਤੱਕ ਵਿਭਾਗ ਕਿਸੇ ਵੀ ਅਪਰੂਵਲ ਦੇ ਨਾ ਹੋਣ ਕਾਰਨ ਕਾਰਵਾਈ ਨਹੀਂ ਕਰ ਸਕਣਗੇ।ਉਨਾਂ ਦੱਸਿਆ ਕਿ ਬਿਜਨੈਸ ਫਸਟ ਪੋਰਟਲ ‘ਤੇ ਬਿਨੈ ਪੱਤਰ ਅਪਲਾਈ ਕਰਨ ਤੋਂ ਬਾਅਦ ਫੋਕਲ ਪੁਆਇੰਟ ਅੰਦਰ ਉਦਯੋਗ ਸਥਾਪਿਤ ਕਰਨ ਲਈ 3 ਦਿਨਾਂ ਅਤੇ ਇੰਡਸਟਰੀਅਲ ਜੋਨ ਵਿੱਚ 15 ਦਿਨਾਂ ਵਿਚ ਇਨ-ਪ੍ਰਿੰਸੀਪਲ ਅਪਰੂਵਲ ਜਾਰੀ ਕੀਤਾ ਜਾਣਾ ਹੈ ਅਤੇ ਇਸ ਅਨੁਸਾਰ ਹੀ ਇਕਾਈ ਨੁੰ 15 ਦਿਨਾਂ ਦੇ ਵਿਚ ਇਨ-ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਕੋਈ ਵੀ ਉਦਮੀ ਜਿਸ ਨੇ ਆਪਣਾ ਨਵਾਂ ਯੂਨਿਟ ਸਥਾਪਿਤ ਕਰਨਾ ਹੈ ਉਹ ਬਿਜਨੈਸ ਫਸਟ ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦਾ ਹੈ। ਉਨਾਂ ਕਿਹਾ ਕਿ ਇਹ ਉਦਯੋਗ ਵਿਭਾਗ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਜ਼ਿਲੇ ਦੇ ਉਦਯੋਗਪਤੀਆਂ ਨੂੰ ਉਦਯੋਗ ਲਗਾਉਣ ਵਿਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿਚ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ।
                     ਡਿਪਟੀ ਕਮਿਸ਼ਨਰ ਖਹਿਰਾ ਵਲੋਂ ਉਦਮੀ ਵਿਨੋਦ ਸਚਦੇਵਾ ਨੂੰ ਇਨ-ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਗਈ।ਜਿਨਾਂ ਵੱਲੋਂ ਮੈਸ ਰਾਮ ਕ੍ਰਿਪਾ ਇੰਡਸਟਰੀ ਪਿੰਡ ਓਠੀਆਂ ਨਾਮ ਦੇ ਪ੍ਰੋਜੈਕਟ ਤਹਿਤ ਪਲਾਈਵੁੱਡ ਦੇ ਉਤਪਾਦਨ ਦਾ ਉਦਯੋਗ ਸਥਾਪਿਤ ਕੀਤਾ ਜਾਣਾ ਹੈ।ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਜਨਰਲ ਮੈਨੇਜਰ ਉਦਯੋਗ ਬਲਵਿੰਦਰ ਪਾਲ ਸਿੰਘ, ਜ਼ਿਲਾ ਮੰਡੀ ਅਫ਼ਸਰ ਅਮਨਦੀਪ ਸਿੰਘ ਸੰਧੂ, ਐਮ.ਟੀ.ਪੀ ਨਰਿੰਦਰ ਸ਼ਰਮਾ, ਡਿਪਟੀ ਡਾਇਰੈਕਟਰ ਫੈਕਟਰੀਜ਼ ਇਸ਼ੂ ਸ਼ੰਗਰ, ਪੰਜਾਬ ਪ੍ਰਦੂਸ਼ਣ ਬੋਰਡ ਤੋਂ ਵਿਨੋਦ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …