Wednesday, August 19, 2026

20ਵਾਂ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਅਮਿੱਟ ਯਾਦਾ ਛੱਡਦਾ ਹੋਇਆ ਸੰਪੰਨ

PPN28101405

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ ਸੰਤ ਚੰਨਣ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 20ਵਾਂ ਤਿੰਨ ਰੋਜ਼ਾ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਕਰਵਾਇਆ ਗਿਆ। ਖੇਡ ਮੇਲੇ ਦੇ ਦੂਸਰੇ ਦਿਨ ਸਭ ਤੋਂ ਪਹਿਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਏ ਗਏ ਅਤੇ ਰਾਗੀ ਜੱਥੇ ਵਲੋਂ ਕੀਰਤਨ ਕੀਤੇ ਗਏ ਤੇ ਗੁਰੂਕਾ ਅਤੁੰਟ ਲੰਗਰ ਵਰਤਾਇਆ ਗਿਆ। ਇਸ ਖੇਡ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਇਲਾਵਾਂ ਰਾਜਸਥਾਨ ਅਤੇ ਹਰਿਆਣੇ ਤੋਂ ਵੀ ਟੀਮਾਂ ਨੇ ਭਾਗ ਲਿਆ। ਇਸ ਟੂਰਾਨਾਮੈਟ ਵਿਚ ਫੁੱਟਬਾਲ 52 ਕਿਲੋਂ ਵਰਗ ਵਿੱਚ ਸੰਗੂਧੌਣ ਨੇ ਪਹਿਲਾ ਸਥਾਨ ਅਤੇ ਪਿੰਡ ਝੰਡੂਕੇ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ 55 ਕਿਲੋਂ ਵਰਗ ਵਿੱਚ ਸ਼ੰਕੂਰ ਨੇ ਪਹਿਲਾ ਸਥਾਨ ਅਤੇ ਧੂੜਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਕਬੱਡੀ 75 ਕਿਲੋ ਵਰਗ ਵਿੱਚ ਸ਼ਰਾਵਾਂ ਨੇ ਪਹਿਲਾ ਸਥਾਨ ਅਤੇ ਨੰਗਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾਂ। ਇਸ ਟੂਰਨਾਮੈਟ ਦੇ ਦੂਸਰੇ ਦਿਨ ਵਿਸ਼ੇਸ ਮਹਿਮਾਨ ਵਜੋਂ ਡੀ. ਅੇਸ. ਪੀ ਵੀਰ ਚੰਦ ਨੇ ਸ਼ਿਰਕਤ ਕੀਤੀ।

PPN28101406

                                     ਆਖਰੀ ਦਿਨ ਸ਼ਾਮ ਨੂੰ ਇਨਾਮ ਵੰਡ ਸਮਰੋਹ ਵਿੱਚ ਮੁੱਖ ਮਹਿਮਾਨ ਵਜੋਂ ਜਸਵਿੰਦਰ ਸਿੰਘ ਰੌਕੀ ਨੇ ਸ਼ਿਰਕਤ ਕੀਤੀ, ਜ਼ਿਨਾਂ੍ਹ ਨੇ ਜੈਤੂ ਟੀਮਾਂ ਨੂੰ ਸਨਮਾਨ ਚਿੰਨ ਅਤੇ ਨਗਦ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਸਵਿੰਦਰ ਸਿੰਘ ਰੌਕੀ ਨੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰੰਦਾ ਹੇ ਉਥੇ ਇਨਸਾਨ ਮਾਨਸਿਕ ਤੌਰ ਤੇ ਵੀ ਵਿਕਸਿਤ ਹੁੰਦਾ ਹੈੇ। ਇਸ ਯਾਦਗਾਰੀ ਪੈਡੂ ਖੇਡ ਮੇਲੇ ਵਿਚ ਇਲਾਕੇ ਦੇ ਆਸ ਪਾਸ ਪਿੰਡਾ ਵਿਚੋ ਹਜ਼ਾਰਾ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਜਸਵਿੰਦਰ ਸਿੰੰਘ ਰੌਕੀ ਤੋਂ ਇਲਾਵਾਂ ਗੁਰਪ੍ਰੀਤ ਸਿੰਘ ਕਲੱਬ ਪ੍ਰਧਾਨ, ਸੁਖਜਿੰਦਰ ਸਿੰਘ ਬਰਾੜ ਸਰਪੰਚ ਪਿੰਡ ਬਾਘੇ ਵਾਲਾ, ਇੰਜ ਸੁਖਪਾਲ ਸਿੰਘ, ਹਰਬੰਸ ਲਾਲ ਸਰਪੰਚ, ਇੰਜ ਸੂਬਾ ਸਿੰਘ, ਮਾ ਸਤਪਾਲ, ਮੋਹਰ ਸਿੰਘ ਨੰਬਰਦਾਰ, ਗੁਰਸੇਵਕ ਦਿਉਲ, ਹਰਪ੍ਰੀਤ ਬਰਾੜ ਮੈਂਬਰ, ਬਿੱਟੂ ਕੰਬੋਜ, ਜਸਵਿੰਦਰ ਸਿੰਘ ਜਈ, ਅੰਗਰੇਜ ਸਿੰਘ ਮੈਂਬਰ, ਮਨਜਿੰਦਰ ਸਿੰਘ ਜਟਾਣਾ, ਸੁਖਚੇਨ ਸਿੰਘ, ਟਹਿਲ ਸਿੰਘ ਬਰਾੜ ਮੈਂਬਰ, ਜਲੰਧਰ ਸਿੰਘ, ਜਸਵੰਤ ਸਿੰਘ, ਇਕਬਾਲ ਸਿੰਘ ਵਿਰਕ, ਬਲਜੀਤ ਸਿੰਘ ਬਰਾੜ, ਕਲੱਬ ਮੈਂਬਰ ਅਤੇ ਹੋਰ ਵੀ ਪੰਤਵੰਤੇ ਮਾਜ਼ੂਦ ਸਨ। ਇਸ ਯਾਦਗਾਰੀ ਮੇਲੇ ਵਿਚ ਪਹੁੰਚੇ ਲੋਕਾਂ ਦਾ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸਮੂਹ ਕਲੱਬ ਮੈਂਬਰਾ ਨੇ ਜੀ ਆਇਆ ਕਿਹਾ ਅਤੇ ਧੰਨਵਾਦ ਕੀਤਾ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply