
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੀਤੇ ਕੱਲ੍ਹ ਅੰਡਰ 19 ਕ੍ਰਿਕਟ ਟੂਰਨਾਂਮੈਂਟ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਦੇ ਟਰਾਇਲ ਲਏ ਗਏ। ਜਿਸ ਵਿਚ ਬਲਾਕ ਜਲਾਲਾਬਾਦ, ਬਲਾਕ ਅਬੋਹਰ, ਬੱਲੂਆਣਾ, ਖੂਈਆਂ ਸਰਵਰ ਅਤੇ ਫਾਜ਼ਿਲਕਾ ਦੇ ਖਿਡਾਰੀ 115 ਟਰਾਇਲ ਦੇਣ ਲਈ ਪਹੁੰਚੇ। ਇਹ ਟਰਾਇਲ ਸਥਾਨਕ ਐਸਕੇਬੀਡੀਏਵੀ ਸਕੂਲ ਵਿਚ ਲਏ ਗਏ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕਰਨ ਗਿਲਹੋਤਰਾ, ਰਾਜੇਸ ਸ਼ਰਮਾ ਬੰਟੀ, ਮਨੋਜ਼ ਨਾਗਪਾਲ, ਵਿਜੈ ਵਢੇਰਾ, ਜੋਗੇਸ਼ ਸ਼ਰਮਾ ਅਤੇ ਵੱਲੋਂ ਟਰਾਇਲ ਲਏ ਗਏ। ਇਨ੍ਹਾਂ ਟਰਾਇਲਾਂ ਵਿਚ ਖਿਡਾਰੀਆਂ ਦੀ ਚੋਣ ਕੀਤੀ ਗਈ। ਅੰਡਰ 19 ਦੇ ਜ਼ਿਲ੍ਹਾ ਪੱਧਰੀ ਮੈਚ 28 ਅਕਤੂਬਰ ਨੂੰ ਸਥਾਨਕ ਡੀਸੀਡੀਏਵੀ ਸਕੂਲ ਵਿਚ ਕਰਵਾਏ ਜਾਣਗੇ। ਇਸ ਮੌਕੇ ਪਹਿਲਾ ਮੈਚ ਫਾਜ਼ਿਲਕਾ ਅਤੇ ਜਲਾਲਾਬਾਦ ਵਿਚ ਖੇਡਿਆ ਜਾਵੇਗਾ। ਭਾਜਪਾ ਦੇ ਸਪੋਰਟਸ ਸੈੱਲ ਦੇ ਉਪ ਪ੍ਰਧਾਨ ਸ਼ਿਵ ਜਜੋਰੀਆ ਅਤੇ ਪ੍ਰਿੰਸੀਪਲ ਵੀਕੇ ਮਿੱਤਲ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media