Friday, June 13, 2025
Breaking News

2 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਗੇਟ ਹਕੀਮਾਂ ਤੋ ਭਰਾੜੀਵਾਲਾ ਤੱਕ ਸੜਕ – ਸੋਨੀ

ਆਪ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ

ਅੰਮ੍ਰਿਤਸਰ, 17 ਜਨਵਰੀ (ਸੁਖਬੀਰ ਸਿੰਘ) – ਕੇਦਰ ਵਲੋਂ ਕਿਸਾਨਾਂ ਵਿਰੁੱਧ ਬਣਾਏ ਗਏ ਤਿੰਨੇ ਕਾਲੇ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਹਨ ਅਤੇ ਕੇਦਰ ਦੇ ਇਸ਼ਾਰਿਆਂ ਤੇ ਐਨਆਈ.ਏ ਵਲੋਂ ਕਿਸਾਨਾਂ ਨੂੰ ਸੰਮਨ ਭੇਜਣੇ ਨਮੋਸ਼ੀ ਵਾਲੀ ਗੱਲ ਹੈ ਅਤੇ ਕਾਂਗਰਸ ਪਾਰਟੀ ਚੱਟਾਨ ਵਾਂਗ ਕਿਸਾਨਾਂ ਦੇ ਨਾਲ ਖੜੀ ਹੈ।
                 ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਅੱਜ ਵਾਰਡ ਨੰ: 70 ਅਧੀਨ ਪੈਂਦੇ ਇਲਾਕੇ ਫਤਿਹ ਸਿੰਘ ਕਾਲੋਨੀ ਵਿਖੇ ਸਿਟੀਜ਼ਨ ਕੋਂਸਲ ਦੀ ਸਹਾਇਤਾ ਨਾਲ 700 ਦੇ ਕਰੀਬ ਲੋੜਵੰਦ ਔਰਤਾਂ ਨੂੰ ਸੂਟ ਵੰਡਣ ਸਮੇਂ ਕੀਤਾ।ਸੋਨੀ ਨੇ ਕਿਹਾ ਕਿ ਉਨਾਂ. ਦੇ ਘਰ ਦੇ ਦਰਵਾਜ਼ੇ 24 ਘੰਟੇ ਗਰੀਬ ਲੋਕਾਂ ਦੀ ਮਦਦ ਲਈ ਖੁਲੇ੍ਹ ਹਨ।ਉਨ੍ਹਾਂ ਕਿਹਾ ਕਿ ਗੇਟ ਹਕੀਮਾਂ ਤੋ ਭਰਾੜੀਵਾਲ ਤੱਕ ਜਾਂਦੀ ਸੜਕ 2 ਕਰੋੜ ਰੁਪਏ ਦੀ ਲਾਗਤ ਨਾਲ ਚੌੜੀ ਕੀਤੀ ਜਾ ਰਹੀ ਹੈ ਅਤੇ ਇਸ ਸੜਕ ਦੇ ਆਲੇ ਦੁਆਲੇ ਸਟਰੀਟ ਲਾਇਟਾਂ ਵੀ ਲਗਾਈਆਂ ਜਾਣਗੀਆਂ।ਉਨਾਂ ਕਿਹਾ ਕਿ ਫਤਿਹ ਸਿੰਘ ਕਾਲੋਨੀ, ਫਤਾਹਪੁਰ ਅਤੇ ਭਰਾੜੀਵਾਲ ਵਿਖੇ 60-60 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਪਾਰਕ ਵੀ ਉਸਾਰੇ ਜਾ ਰਹੇ ਹਨ।ਇੰਨਾਂ ਪਾਰਕਾਂ ਵਿਚ ਬੱਚਿਆਂ ਲਈ ਪੰਘੂੜੇ, ਬਜ਼ੁਰਗਾਂ ਦੇ ਬੈਠਣ ਲਈ ਬੈਂਚ ਵੀ ਬਣਾਏ ਜਾਣਗੇ।ਉਨਾਂ ਕਿਹਾ ਕਿ ਵਾਰਡ ਨੰ: 70 ਵਿੱਚ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 4 ਟਿਊਬਵੈਲ ਵੀ ਲਗਾਏ ਗਏ ਹਨ ਅਤੇ ਪਾਣੀ ਦੀਆਂ ਨਵੀਆਂ ਪਾਈਪਾਂ ਵੀ ਪੁਆਈਆਂ ਗਈਆਂ ਹਂਨ। ਸੋਨੀ ਨੇ ਕਿਹਾ ਕਿ ਵਾਰਡ ਨੰ: 69,70 ਅਤੇ 71 ਵਿਚ ਸਾਰੀਆਂ ਗਲੀਆਂ ਨਾਲੀਆਂ, ਸਟਰੀਟ ਲਾਈਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ।

            ਇਸ ਸਮੇਂ ਵੱਡੀ ਗਿਣਤੀ ‘ਚ ਆਮ ਆਦਮੀ ਪਾਰਟੀ, ਭਾਰਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਹੋਏ।ਸੋਨੀ ਨੇ ਕਿਹਾ ਕਿ ਸਾਰੇ ਪਰਿਵਾਰਾਂ ਨੂੰ ਪਾਰਟੀ ਵਲੋ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
                ਇਸ ਮੌਕੇ ਪਰਮਜੀਤ ਸਿੰਘ ਚੋਪੜਾ, ਰਸ਼ਪਾਲ ਸਿੰਘ, ਪ੍ਰਵੇਸ਼ ਗੁਲਾਟੀ, ਰਣਜੀਤ ਸਿੰਘ, ਸਮਸ਼ੇਰ ਸਿੰਘ ਸ਼ੇਰਾ, ਬਿੱਟਾ ਪ੍ਰਧਾਨ, ਡਾ ਸੋਨੂੰ, ਡਾ: ਰਵੀ, ਸੁਖਦੇਵ ਸਿੰਘ, ਰਮਨ ਵਿਰਕ, ਕਮਲ ਪਹਿਲਵਾਨ, ਮੈਡਮ ਸੋਨੀਆ, ਮੈਡਮ ਵੀਨਾ ਸਹਿਮੀ, ਮੈਡਮ ਰੇਖਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …