ਅੰਮ੍ਰਿਤਸਰ, 17 ਜਨਵਰੀ (ਖੁਰਮਣੀਆਂ) – ਪੁਰਾਤਣ ਸਿੱਖ ਵਿਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ਸਟਾਫ਼ ਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਅੱਜ ਐਚ.ਡੀ.ਐਫ਼.ਸੀ ਬੈਂਕ ਦੇ ਸਹਿਯੋਗ ਨਾਲ ਕਾਲਜ ਕੰਟੀਨ ਦੇ ਨਾਲ ਏ.ਟੀ.ਐਮ ਦਾ ਉਦਘਾਟਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ।ਉਨ੍ਹਾਂ ਨਾਲ ਗਵਰਨਿੰਗ ਕੌਂਸਲ ਦੇ ਫਾਇਨਾਂਸ ਸਕੱਤਰ ਗੁਨਬੀਰ ਸਿੰਘ, ਖਾਲਸਾ ਕਾਲਜ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਬੈਂਕ ਦੇ ਸਰਕਲ ਅਫ਼ਸਰ ਭੁਪਿੰਦਰ ਸਿੰਘ ਵਾਸੂ, ਕਲਸਟਰ ਹੈਡ ਸਮੀਰ ਸਰੀਨ ਅਤੇ ਰਣਜੀਤ ਐਵੀਨਿਊ ਉਕਤ ਬੈਂਕ ਦੇ ਬਰਾਂਚ ਮੈਨੇਜ਼ਰ ਲਵ ਸ਼ਰਮਾ ਵੀ ਮੌਜ਼ੂਦ ਸਨ।
ਛੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਲਜ਼ ਵਿੱਚ ਪਹਿਲਾਂ ਵੀ ‘ਈ ਲੋਬੀ’ ’ਚ ਪੀ.ਐਨ.ਬੀ ਵਲੋਂ ‘ਹਰ ਤਰ੍ਹਾਂ ਦੀ ਬੈਕਿੰਗ ਸਹੂਲਤ ਤੋਂ ਇਲਾਵਾ 24 ਘੰਟੇ ਏ.ਟੀ.ਐਮ, ਨਗਦੀ ਜਮ੍ਹਾ ਕਰਵਾਉਣ ਅਤੇ ਪਾਸ ਬੁੱਕ ਦੀ ਪ੍ਰਿੰਟਿੰਗ ਆਦਿ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਲੋੜਾਂ ਦੇ ਮੱਦੇਨਜ਼ਰ ਐਚ.ਡੀ.ਐਫ਼.ਸੀ ਬੈਂਕ ਦੇ ਏ.ਟੀ.ਐਮ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਗਵਰਨਿੰਗ ਕੌਂਸਲ ਓ.ਐਸ.ਡੀ ਅਕਾਊਂਟਸ ਬਲਬੀਰ ਸਿੰਘ ਜਾਫ਼ਲ, ਖ਼ਾਲਸਾ ਕਾਲਜ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਦੀਪਕ ਦੇਵਗਨ, ਸੁਖਦੇਵ ਸਿੰਘ, ਗੁਰਬਖ਼ਸ ਸਿੰਘ ਅਤੇ ਹੋਰ ਕਾਲਜ ਸਟਾਫ਼ ਮੌਜ਼ੂਦ ਸੀ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …