ਅੰਮ੍ਰਿਤਸਰ, 19 ਜਨਵਰੀ (ਜਗਦੀਪ ਸਿੰਘ) – ਦਸੰਬਰ 2020 ‘ਚ ਜਲੰਧਰ ਵਿਖੇ ਆਯੋਜਿਤ ਓਪਨ ਪੰਜਾਬ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ ਹਨ।ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਦੱਸਿਆ ਕਿ ਅੰਡਰ-14 ਵਰਗ ਵਿੱਚ ਗਿਆਰ੍ਹਵੀਂ ਜਮਾਤ ਦੀ ਏਕਤਾ ਸਰੀਨ ਨੇ ਪਹਿਲਾ ਦਰਜ਼ਾ ਹਾਸਲ ਕੀਤਾ।ਅੰਡਰ-18 ਵਿੱਚ ਉਹ ਰਨਰ-ਅਪ (ਉਪ ਵਿਜੇਤਾ) ਸੀ ਅਤੇ ਉਸ ਨੂੰ ਪੰਜਾਬ ਚੈਂਪੀਅਨ ਐਲਾਨਿਆ ਗਿਆ।ਸੱਤਵੀਂ ਜਮਾਤ ਦੀ ਨਿਮਿਆ ਨੇ ਪੰਜਾਬ ਦੇ ਅੰਡਰ-14 ਵਰਗ ਵਿੱਚ ਤੀਸਰਾ ਦਰਜ਼ਾ ਹਾਸਲ ਕੀਤਾ।ਇੰਨ੍ਹਾਂ ਦੋਨਾਂ ਨੂੰ ਪੀ.ਈ.ਐਸ.ਕੇ.ਓ ਵਲੋਂ ਇੱਕ ਸਾਲ ਦੀ ਸਪਾਂਸਰਸ਼ਿਪ ਨਾਲ ਸਨਮਾਨਿਤ ਕਰਕੇ ਤੋਹਫੇ ਵੀ ਦਿੱਤੇ ਗਏ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਪੁੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …