
ਖਾਲੜਾ, 28 ਅਕਤੂਬਰ (ਲਖਵਿੰਦਰ ਸਿੰਘ ਗੋਲਣ) – 25000 ਲਾਵਾਰਿਸ ਲਾਸ਼ਾਂ ਦੀ ਗਵਾਹੀ ਲਈ ਆਪਣੀ ਸ਼ਹਾਦਤ ਨਾਲ ਦੇਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 19ਵਾਂ ਸਲਾਨਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਖਾਲੜਾ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ । ਸ਼ਾਮ ਦੇ ਵਕਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਭ ਤੋਂ ਪਹਿਲਾਂ ਭਾਈ ਜਤਿੰਦਰ ਸਿੰਘ ਮਾਹਣੇ ਵੱਲੌਂ ਸ਼ਹੀਦ ਖਾਲੜਾ ਵੱਲੌਂ ਕਨੇਡਾ ਦੀ ਧਰਤੀ ਉਪਰ ਕੀਤੀ ਗਈ ਸਪੀਚ ਸੰਗਤਾਂ ਨੂੰ ਪ੍ਰੋਜੈਕਟਰ ਰਾਹੀਂ ਵੱਡੀ ਸਕਰੀਨ ਤੇ ਦਿਖਾਈ ਗਈ।ਉਪਰੰਤ ਕਵੀਸ਼ਰੀ ਜਥੇ ਬੀਬੀ ਉਪਦੇਸ਼ ਕੌਰ ਬੀੜ ਸਾਹਿਬ ਵਾਲਿਆਂ ਦੇ ਜਥੇ ਅਤੇ ਕਵੀਸ਼ਰ ਭਾਈ ਗੁਰਸੇਵਕ ਸਿੰਘ ਪੱਧਰੀ ਦੇ ਜਥਿਆਂ ਵੱਲੋਂ ਇਤਿਹਾਸਕ ਵਾਰਾਂ ਦੇ ਰਾਹੀਂ ਨਿਹਾਲ ਕੀਤਾ ਗਿਆ।
ਇਸ ਉਪਰੰਤ ਸਿੱਖ ਵਿਰਸਾ ਵਿਜੂਅਲ ਟੀਮ ਸਭਰਾਅ ਵੱਲੋਂ ਕੋਰੀਓਗ੍ਰਾਫੀਆਂ ਅਤੇ ਧਾਰਮਿਕ ਡਰਾਮੇ ‘ਨਸ਼ਿਆਂ ਦੀ ਲਾਹਨਤ’ ਅਤੇ ‘ਲਾਸ਼ਾਂ ਦਾ ਵਾਰਿਸ’ (ਜੀਵਨੀ ਜਸਵੰਤ ਸਿੰਘ ਖਾਲੜਾ) ਦਿਖਾਏ ਗਏ ਇਸ ਵਕਤ ਸਮੇਂ ਦੇ ਹਲਾਤਾਂ ਨੂੰ ਦੇਖਦਿਆਂ ਕਈ ਅੱਖਾਂ ਨਮ ਹੋ ਗਈਆਂ । ਇਸ ਸਮਾਗਮ ਦੌਰਾਨ ਭਾਈ ਪਰਮਪਾਲ ਸਿੰਘ ਸਭਰਾ, ਸ੍ਰ: ਸੁਰਿੰਦਰ ਸਿੰਘ ਘਰਿਆਲਾ, ਭਰਾਤਾ ਅਮਰਜੀਤ ਸਿੰਘ ਖਾਲੜਾ (ਯੂ.ਕੇ.) ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ।ਇਸ ਦੌਰਾਨ ਇਲਾਕੇ ਦੀਆਂ ਧਾਰਮਿਕ ਜਥੇਬੰਧੀਆਂ ਗੁਰਦੁਆਰਾ ਪਹਿਲੀ ਪਾ: ਖਾਲੜਾ, ਸ਼ੌਮਣੀ ਭਗਤ ਬਾਬਾ ਨਾਮਦੇਵ ਸੰਸਥਾ ਖਾਲੜਾ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ, ਗੁਰਮਤਿ ਪ੍ਰਚਾਰ ਕੇਂਦਰ ਡੱਲ ਦੇ ਪ੍ਰਬੰਧਕਾਂ ਨੇ ਭਰਾਤਾ ਅਮਰਜੀਤ ਸਿੰਘ ਖਾਲੜਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਸ੍ਰ: ਸਤਨਾਮ ਸਿੰਘ ਅਮੀਸ਼ਾਹ ਮੁੱਖ ਬਾਲਾਰਾ ਨੇ ਨਿਭਾਈ।ਇਸ ਮੌਕੇ ਜਸਵੰਤ ਸਿੰਘ ਜੋਧਪੁਰੀ, ਭਾਈ ਸੰਦੀਪ ਸਿੰਘ ਖਾਲੜਾ, ਸ੍ਰ:ਜਗਤਾਰ ਸਿੰਘ ਪੰਜਾਬ ਬੁੱਕ, ਪ੍ਰਧਾਨ ਗੋਪਾਲ ਸਿੰਘ, ਪ੍ਰਧਾਨ ਸਿੰਘ ਜਸਪਾਲ ਸਿੰਘ, ਦੀਦਾਰ ਸਿੰਘ ਡੱਲ, ਚਾਨਣ ਸਿੰਘ, ਹਰਪਾਲ ਸਿੰਘ, ਗੁਰਸੇਵਕ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸ਼ੈਡੀ, ਕਰਨੈਲ ਸਿੰਘ ਫੌਜੀ, ਰਾਜੀਵ ਸਿੰਘ ਖਾਲੜਾ ਆਦਿ ਪਤਵੰਤੇ ਹਾਜਿਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media