
ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਸ, ਪਵਨਦੀਪ ਸਿੰਘ ਭੰਡਾਲ) – ਲਾਇਲਪੁਰ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਜ਼ੋਨਲ ਯੁਵਕ ਮੇਲੇ ਦੌਰਾਨ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ ਜਿਥੇ ਓਵਰਆਲ ਟਰਾਫੀ ਜਿੱਤੀ ਹੈ ਉਥੇ ਹੁਣ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਹੋਏ ਵੱਖ ਵੱਖ ਇੰਵਟ ਵਿਚੋਂ ਪਹਿਲੇ ਅਤੇ ਦੂਜੇ ਦਿਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ 18 ਇੰਵਟ ਵਿਚ ਭਾਗ ਲਿਆ ਜਿਸ ਵਿਚ 12 ਇੰਵਟ ਵਿਚ ਪਹਿਲਾ ਸਥਾਨ ਅਤੇ 4 ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਤ ਦੀ ਲੜੀ ਨੂੰ ਹੋਰ ਅੱਗੇ ਤੋਰਿਆ ਹੈ। ਕਾਲਜ ਦੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਦੇ ਸਭਿਆਚਾਰਕ ਗਤੀਵਿਧੀਆਂ ਦੇ ਡੀਨ ਡਾ. ਰਛਪਾਲ ਸਿੰਘ ਸੰਧੂ, ਡਾਇਰੈਕਟਰ ਕਲਚਰਲ ਅਫੇਅਰਸ ਡਾ. ਅਰੁਣ ਮਿਸ਼ਰਾ, ਉਨ੍ਹਾਂ ਦੇ ਅਧਿਆਪਕ ਸਾਥੀਆਂ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮਿਤੀ 27 ਅਕਤੂਬਰ ਨੂੰ ਹੋਏ 15 ਇੰਵਟ ਵਿਚੋਂ ਭੰਗੜਾ, ਗਰੁੱਪ ਸੋਂਗ, ਮਾਇਮ, ਗਰੁੱਪ ਸ਼ਬਦ ਗਾਇਨ, ਵਾਰ ਗਾਇਨ, ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ, ਕਲੇਅ ਮਾਡਲਿੰਗ ਅਤੇ ਇਨਸਟਾਲੇਸ਼ਨ ਮੁਕਾਬਲਿਆਂ ਵਿਚ ਪ੍ਰਥਮ ਸਥਾਨ ਪ੍ਰਾਪਤ ਕੀਤਾ ਹੈ ਅਤੇ ਕਵੀਸ਼ਰੀ ਗਾਇਨ, ਪੇਂਟਿੰਗ, ਫੋਟੋਗ੍ਰਾਫੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਅੰਤਰ ਜ਼ੋਨਲ ਯੁਵਕ ਮੇਲੇ ਦੇ ਦੂਜੇ ਦਿਨ ਮਿਤੀ 28 ਅਕਤੂਬਰ ਨੂੰ ਰੰਗੋਲੀ ਅਤੇ ਗ਼ਜ਼ਲ ਵਿਚੋਂ ਪਹਿਲਾ ਅਤੇ ਗੀਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।
Punjab Post Daily Online Newspaper & Print Media