ਸੈਂਟਰ ਨੇ ਹੁਣ ਤੱਕ 233 ਕੇਸਾਂ ‘ਚ ਕੀਤੀ ਮਦਦ
ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਸਖੀ ਵਨ ਸਟਾਪ ਸੈਟਰ ਸਕੀਮ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵਲੋਂ 2016 ਤੋ ਸ਼ੁਰੂ ਕੀਤੀ ਗਈ ਸੀ।ਜਿਸ ਦਾ ਉਦੇਸ਼ ਪਰਿਵਾਰ, ਸਮਾਜ, ਕੰਮ ਵਾਲੀ ਥਾਂ, ਪ੍ਰਾਈਵੇਟ ਜਾਂ ਪਬਲਿਕ ਸਥਾਨ ਤੇ ਹਿੰਸਾ ਤੋਂ ਪੀੜਤ ਔਰਤਾਂ ਦੀ ਸਮਾਜਿਕ ਤੌਰ ‘ਤੇ ਮਦਦ ਕਰਨਾ ਹੈ।ਇਸ ਸਕੀਮ ਅਧੀਨ ਸਖੀ ਵਨ ਸਟਾਪ ਸੈਂਟਰ ਔਰਤਾਂ ਜਿੰਨਾਂ ਨਾਲ ਘਰੇਲੂ ਹਿੰਸਾ, ਛੇੜਛਾੜ, ਤੇਜ਼ਾਬੀ ਹਮਲਾ, ਗੈਰ ਮਨੁੱਖੀ ਤਸਕਰੀ ਅਤੇ ਸਰੀਰਕ ਸ਼ੋਸ਼ਣ ਹੋ ਰਹੀ ਹੋਵੇ, ਉਹ ਭਾਵੇਂ ਕਿਸੇ ਵੀ ਵਰਗ, ਉਮਰ, ਜਾਤੀ ਨਾਲ ਸਬੰਧ ਰੱਖਦੀਆਂ ਹੋਣ ਉਨ੍ਹਾਂ ਦੀ ਬਿਨਾਂ ਭੇਦਭਾਵ ਇਸ ਸੈਂਟਰ ਵਿੱਚ ਮਦਦ ਕੀਤੀ ਜਾਂਦੀ ਹੈ।
ਸਿਵਲ ਹਪਸਤਾਲ ਦੀ ਤੀਜ਼ੀ ਮੰਜ਼ਲ ‘ਤੇ ਬਣਾਇਆ ਗਿਆ।ਸਖੀ ਵਨ ਸਟਾਪ ਸੈਂਟਰ ਹਿੰਸਾ ਨਾਲ ਪੀੜਿਤ ਮਹਿਲਾਵਾਂ ਦੀ ਹਰ ਪ੍ਰਕਾਰ ਦੀ (ਪੁਲਿਸ , ਡਾਕਟਰੀ, ਕਾਨੂੰਨੀ, ਐਮਰਜੈਂਸੀ ਸੇਵਾਵਾਂ ਅਤੇ ਰਹਿਣ ਲਈ ਛੱਤ ਮੁਹੱਈਆ ਕਰਵਾੳਂੁਦਾ ਹੈ) ਮਦਦ ਕਰਦਾ ਹੈ ਅਤੇ ਮਹਿਲਾਵਾਂ ਦੀ ਮਨੋਵਿਗਿਆਨਕ ਕਾਉਸਲਿੰਗ ਵੀ ਕੀਤੀ ਜਾਂਦੀ ਹੈ।ਇਹ ਜਾਣਕਾਰੀ ਦਿੰਦਿਆਂ ਸੈਂਟਰ ਦੀ ਇੰਚਾਰਜ਼ ਸ੍ਰੀਮਤੀ ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਇਸ ਦਫਤਰ ਵਿੱਚ ਕੁੱਲ 258 ਕੇਸ ਦਰਜ਼ ਹੋਏ ਹਨ, ਜਿੰਨ੍ਹਾਂ ਵਿਚੋਂ 233 ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।ਉਹਨਾਂ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਹਿੰਸਾ ਨਾਲ ਪੀੜਿਤ ਔਰਤਾਂ ਲਈ ਵਰਦਾਨ ਸਿੱਧ ਹੋਇਆ ਹੈ।
ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਇਸ ਸੈਂਟਰ ਤੋਂ ‘ਇਲਾਵਾ ਮਦਦ ਲੈਣ ਲਈ ਜਿਲ੍ਹਾ ਪੱਧਰ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਬਲਾਕ ਪੱਧਰ ‘ਤੇ ਦਫਤਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਦੀ ਤੀਜ਼ੀ ਮੰਜ਼ਿਲ, ਕਮਰਾ ਨੰ: 13 ਦੇ ਫੋਨ ਨੰ: 0183-2545955 ਅਤੇ ਈ ਮੇਲ oscamritsar2018@gmail.com ‘ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।