ਇਲਾਕਾ ਨਿਵਾਸੀਆਂ ਨੂੰ ਵੱਡੀ ਗਿਣਤੀ ‘ਚ ਦਿੱਲੀ ਕਿਸਾਨ ਮੋਰਚੇ ‘ਚ ਪਹੁੰਚਣ ਦਾ ਦਿੱਤਾ ਸੱਦਾ
ਸਮਰਾਲਾ, 31 ਜਨਵਰੀ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 30 ਜਨਵਰੀ ਨੂੰ ‘ਸਦਭਾਵਨਾ ਦਿਵਸ’ ਵਜੋਂ ਮਨਾਉਣ ਦੇ ਸੱਦੇ ‘ਤੇ ਸਮਰਾਲਾ ਦੇ ਮੇਨ ਚੌਂਕ ਵਿੱਚ ਵੱਖ-ਵੱਖ ਕਿਸਾਨ ਅਤੇ ਸਮਾਜਸੇਵੀ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਰੱਖ ਕੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸ਼ਰਮਾ, ਅਕਸ ਰੰਗਮੰਚ ਸਮਰਾਲਾ ਦੇ ਨਿਰਦੇਸ਼ਕ ਤੇ ਰੰਗਕਰਮੀ ਰਾਜਵਿੰਦਰ ਸਮਰਾਲਾ, ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ਼ ਸਿਹਾਲਾ, ਉਘੇ ਸਮਾਜਸੇਵੀ ਅਤੇ ਲੇਖਕ ਦੀਪ ਦਿਲਬਰ, ਸਮਰਾਲਾ ਸ਼ਹਿਰ ਦੇ ਦੁਕਾਨਦਾਰਾਂ ਵਲੋਂ ਇੰਦਰੇਸ਼ ਜੈਦਕਾ, ਕਿਸਾਨ ਜਥੇਬੰਦੀਆਂ ਵਲੋਂ ਅਵਤਾਰ ਸਿੰਘ ਘਰਖਣਾ, ਪੱਤਰਕਾਰ ਭਾਈਚਾਰੇ ਵਲੋਂ ਜੁਆਲਾ ਸਿੰਘ ਥਿੰਦ ਸ਼ਾਮਲ ਸਨ।
ਰੋਸ ਧਰਨੇ ਅਤੇ ਭੁੱਖ ਹੜਤਾਲ ਦੌਰਾਨ ਸਟੇਜ਼ ਦੀ ਕਾਰਵਾਈ ਲਗਾਤਾਰ ਚੱਲਦੀ ਰਹੀ।ਜਿਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਲਛਮਣ ਸਿੰਘ ਕੂੰਮਕਲਾਂ, ਐਡਵੋਕੇਟ ਨਰਿੰਦਰ ਸ਼ਰਮਾ, ਦੀਪ ਦਿਲਬਰ, ਰਾਜਵਿੰਦਰ ਸਮਰਾਲਾ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਕਾਮਰੇਡ ਦਰਸ਼ਨ ਮਾਛੀਵਾੜਾ, ਸੰਗਤ ਸਿੰਘ ਸੇਖੋਂ, ਗੁਰਜੰਟ ਸਿੰਘ ਸਮਸ਼ਪੁਰ, ਮਾ. ਦਲੀਪ ਸਿੰਘ ਸਮਰਾਲਾ, ਚਰਨਜੀਤ ਸਿੰਘ ਸਰਪੰਚ ਝੂੰਗੀਆਂ ਬੇਗਾ, ਕਿਸਾਨ ਆਗੂ ਗੁਰਪ੍ਰੀਤ ਸਿੰਘ ਊਰਨਾਂ, ਰਿਟਾ: ਲੈਕ: ਬਿਹਾਰੀ ਲਾਲ ਸੱਦੀ, ਅੰਮ੍ਰਿਤਪੁਰੀ ਸਮਰਾਲਾ ਆਦਿ ਨੇ ਸੰਬੋਧਨ ਕੀਤਾ।ਲੇਖਕ ਤੇ ਗਾਇਕ ਗੁਰਵਿੰਦਰ ਸਿੰਘ ਗਰੇਵਾਲ ਖੰਨਾ ਨੇ ਆਪਣੇ ਇਨਕਲਾਬੀ ਗੀਤਾਂ ਨਾਲ ਖੂਬ ਰੰਗ ਬੰਨਿਆ।ਬੁਲਾਰਿਆਂ ਨੇ ਆਪਣੇ ਸੰਬੋਧਨ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ ਅਤੇ ਕਿਸਾਨ ਘੋਲ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਵੱਡੇ ਰੂਪ ਵਿੱਚ ਡਟਣ ਦਾ ਹੋਕਾ ਦਿੱਤਾ।ਉਨਾਂ ਨੇ ਗੋਦੀ ਮੀਡੀਏ ਦੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਆਗਾਹ ਕਰਦੇ ਹੋਏ ਕਿਹਾ ਕਿ ਆਪਣੇ ਆਪਣੇ ਪਿੰਡਾਂ ਤੇ ਮੁਹੱਲਿਆਂ ਵਿੱਚ ਅਨਾਊਂਸਮੈਂਟਾਂ ਕਰਵਾ ਕੇ ਦਿੱਲੀ ਵੱਲ ਕਾਫ਼ਲੇ ਰਵਾਨਾ ਕੀਤੇ ਜਾਣ।ਫਾਸਟ ਫਿਊਲੈਂਸੀ ਇੰਸਟੀਚਿਊਟ ਸਮਰਾਲਾ ਦੀ ਡਾਇਰੈਕਟਰ ਮਨਪ੍ਰੀਤ ਕੌਰ ਅਤੇ ਸੁਖਵਿੰਦਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਵੱਡਾ ਕਾਫਲਾ ਭੁੱਖ ਹੜਤਾਲ ਅਤੇ ਰੋਸ ਧਰਨੇ ਵਿੱਚ ਸ਼ਾਮਲ ਹੋਇਆ।
ਇਸ ਮੌਕੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਇੰਦਰਜੀਤ ਸਿੰਘ ਕੰਗ, ਮਨੀ ਪਾਠਕ, ਜਥੇਦਾਰ ਜਗੀਰ ਸਿੰਘ ਬਹਿਲੋਲਪੁਰ, ਗੁਰਪ੍ਰੀਤ ਸਿੰਘ ਬੇਦੀ ਹਾਕੀ ਕਲੱਬ ਸਮਰਾਲਾ, ਜਸਮੇਲ ਸਿੰਘ ਬੌਂਦਲੀ, ਕੁਲਦੀਪ ਸਿੰਘ ਚੰਡੀਗੜ੍ਹੀਏ, ਦੀਪਕ ਭਾਰਦਵਾਜ ਪ੍ਰਧਾਨ ਆਲ ਟਰੇਡ ਯੂਨੀ: ਸਮਰਾਲਾ, ਜਥੇਦਾਰ ਜਿਊਣ ਸਿੰਘ ਢੀਂਡਸਾ, ਪਰਮਜੀਤ ਸਿੰਘ ਢਿੱਲੋਂ, ਹਰਦਮਨਦੀਪ ਸਿੰਘ ਘਰਖਣਾ, ਪ੍ਰਭਜੀਤ ਸਿੰਘ ਸਮਸ਼ਪੁਰ, ਅਵਤਾਰ ਸਿੰਘ, ਪ੍ਰਦੀਪ ਸਿੰਘ ਘਰਖਣਾ, ਮਾ. ਪ੍ਰੇਮ ਨਾਥ, ਨਿਰਮਲ ਸਿੰਘ ਹਰਬੰਸਪੁਰਾ, ਸ਼ਮਿੰਦਰ ਸਿੰਘ, ਮਾ. ਆਤਮਾ ਸਿੰਘ ਕੋਟਾਲਾ, ਕਾਮਰੇਡ ਬੰਤ ਸਿੰਘ, ਅਦਾਕਾਰਾ ਕਮਲਜੀਤ ਕੌਰ ਦਿਆਲਪੁਰਾ, ਊਦੇਵੀਰ ਸਮਰਾਲਾ, ਰਵੀ ਹੰਸ, ਕੁਨਾਲ ਅਭੈਜੀਤ ਸਿੰਘ, ਪੁਨੀਤ ਸਿਹਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਰਾਲਾ ਸ਼ਹਿਰੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।ਐਡਵੋਕੇਟ ਗਗਨਦੀਪ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।