Saturday, March 7, 2026

ਪਾਵਰਕਾਮ ਸੀ.ਐਚ.ਬੀ ਠੇਕਾ ਜਥੇਬੰਦੀ ਨਾਲ ਪਾਵਰਕੌਮ ਅਧਿਕਾਰੀਆਂ ਦੀ ਹੋਈ ਮੀਟਿੰਗ ਰਹੀ ਬੇਸਿੱਟਾ

ਪਰਿਵਾਰਾਂ ਸਮੇਤ 2 ਫਰਵਰੀ ਨੂੰ ਕਰਨਗੇ ਪਟਿਆਲਾ ਵੱਲ ਕੂਚ – ਰਾਜੇਸ਼ ਕੁਮਾਰ

ਸਮਰਾਲਾ, 31 ਜਨਵਰੀ (ਇੰਦਰਜੀਤ ਸਿੰਘ ਕੰਗ) – ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਚੱਲ ਰਹੇ ਸੰਘਰਸ਼ ਸਦਕਾ ਪਾਵਰਕਾਮ ਮੈਨੇਜਮੈਂਟ ਅਧਿਕਾਰੀਆਂ ਵਲੋਂ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਗਈ।ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਜੇਸ਼ ਕੁਮਾਰ, ਚੋਧਰ ਸਿੰਘ, ਮਲਕੀਤ ਸਿੰਘ, ਟੇਕ ਚੰਦ, ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਾਵਰਕਾਮ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ 2 ਫਰਵਰੀ ਦੇ ਧਰਨੇ ਤੋਂ ਪਹਿਲਾਂ ਪਾਵਰਕੌਮ ਮਨੇਜਮੈੰਟ ਦੇ ਅਧਿਕਾਰੀ ਪ੍ਰਬੰਧਕੀ ਡਾਇਰੈਕਟਰ ਆਰ.ਪੀ ਪਾਂਡਵ, ਐਚ.ਆਰ ਗੋਪਾਲ ਸ਼ਰਮਾ, ਵੰਡ ਡਾਇਰੈਕਟਰ ਡੀ.ਪੀ.ਐਸ ਗਰੇਵਾਲ, ਆਈ.ਟੀ ਚੀਫ ਇੰਜੀਨੀਅਰ ਹਰਜੀਤ ਸਿੰਘ, ਉਪ ਸਕੱਤਰ ਆਈ.ਆਰ ਬਲਵਿੰਦਰ ਸਿੰਘ ਗੁਰਮ ਵਲੋਂ ਜਥੇਬੰਦੀ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਕੱਢੇ ਗਏ ਕਾਮਿਆਂ ਨੂੰ ਤੁਰੰਤ ਬਿਨਾਂ ਸ਼ਰਤ ਬਹਾਲ ਕਰਨ, ਛਾਂਟੀ ਦੀ ਨੀਤੀ ਪੱਕੇ ਤੌਰ ‘ਤੇ ਰੱਦ ਕਰਨ, ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪੱਕੀ ਨੌਕਰੀ ਦਾ ਪ੍ਰਬੰਧ ਕਰਨ, ਸੀ.ਐਚ.ਬੀ ਠੇਕਾ ਕਾਮਿਆਂ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕਰਨ, ਪੁਰਾਣਾ ਬਕਾਇਆ ਬੋਨਸ ਜਾਰੀ ਕਾਰਨ, ਈ.ਪੀ.ਐਫ ਤੇ ਈ.ਐਸ.ਆਈ ਦੀ ਹੋ ਰਹੀ ਕਟੌਤੀ ਦਾ ਹਿਸਾਬ ਕਿਤਾਬ ਅਤੇ ਮੰਗ ਪੱਤਰ ਵਿੱਚ ਦਰਜ਼ ਹੋਰ ਮੰਗਾਂ ਦਾ ਹੱਲ ਕਰਨ ਬਾਰੇ ਕਿਰਤ ਵਿਭਾਗ ਮੰਤਰੀ ਨਾਲ ਲਿਖਤੀ ਹੋਏ ਫੈਸਲਿਆਂ ਨੂੰ ਤੁਰੰਤ ਲਾਗੂ ਕਰਨ ਬਾਰੇ ਚਰਚਾ ਕੀਤੀ ਗਈ।ਪਾਵਰਕੌਮ ਅਧਿਕਾਰੀਆਂ ਵੱਲੋਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ 1 ਫਰਵਰੀ 2021 ਦੁਪਹਿਰ ਬਾਅਦ 3 ਵਜੇ ਦੁਬਾਰਾ ਮੀਟਿੰਗ ਲਈ ਸੱਦਿਆ ਗਿਆ।
                   ਜਥੇਬੰਦੀ ਵਲੋਂ ਫੈਸਲਾ ਕੀਤਾ ਕਿ ਅਗਰ ਮੰਗਾਂ ਹੱਲ ਕਰਨ ਦਾ ਇੱਕ ਫਰਵਰੀ ਨੂੰ ਲਿਖਤੀ ਫੈਸਲਾ ਨਹੀਂ ਹੁੰਦਾ ਤਾਂ ਸੀ.ਐਚ.ਬੀ ਠੇਕਾ ਕਾਮੇ 2 ਫਰਵਰੀ 2021 ਨੂੰ ਪਰਿਵਾਰਾਂ ਅਤੇ ਬੱਚਿਆਂ ਸਮੇਤ ਪਟਿਆਲਾ ਹੈਡ ਆਫਿਸ ਵਿਖੇ ਧਰਨਾ ਅਤੇ ਮੁਜ਼ਾਹਰਾ ਕਰਨ ਲਈ ਮਜ਼ਬੂਰ ਹੋਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …