Sunday, December 22, 2024

ਚੀਕਾਂ (ਮਿੰਨੀ ਕਹਾਣੀ)

             ‘ਗੁਰਮੇਲ ਸਿਹਾਂ, ਮੈਂ ਸੁਣਿਐ ਰਾਤੀਂ ਤੇਰੇ ਗੁਆਂਢੀ ਨੇ ਦਾਰੂ ਪੀ ਕੇ ਬੜੇ ਲਲਕਾਰੇ ਮਾਰੇ ਨੇ’ ਸੱਥ ’ਚ ਬੈਠੇ ਕਰਨੈਲ ਨੇ ਗੁਰਮੇਲ ਨੂੰ ਕਿਹਾ।
     ‘ਹਾਂ ਕਰਨੈਲ ਸਿਹਾਂ, ਵੋਟਾਂ ਵਾਲੇ ਬੋਤਲ ਦੇ ਜਾਂਦੇ ਨੇ, ਜਦੋਂ ਤੱਕ ਵੋਟਾਂ ਨ੍ਹੀ ਮੁੱਕਦੀਆਂ ਇਹਦਾ ਆਹੀ ਰੌਲਾ ਰਹਿਣੈ’ ਗੁਰਮੇਲ ਬੋਲਿਆ।
             ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ, ਉਹਨਾਂ ਦੇ ਕੋਲ ਬੈਠੇ ਮਾਸਟਰ ਸ਼ਮਸ਼ੇਰ ਸਿੰਘ ਨੇ ਕਿਹਾ, ‘ਵੀਰੋ, ਵੋਟਾਂ ਬਦਲੇ ਪੀਤੀ ਸ਼ਰਾਬ ਨਾਲ ਮਾਰੇ ਲਲਕਾਰੇ ਦੇਖਿਓ, ਇਕ ਦਿਨ ਆਉਣ ਵਾਲੀ ਪੀੜ੍ਹੀ ਦੀਆਂ ਚੀਕਾਂ ਬਣ ਕੇ ਨਿਕਲਣਗੇ।’  21022021

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ,ਜਿਲ੍ਹਾ ਲੁਧਿਆਣਾ।
ਮੋਬਾ-7527931887

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …