Wednesday, March 11, 2026

ਜੇਲ੍ਹ ਸੁਪਰਡੈਂਟ ‘ਤੇ ਹਮਲੇ ਦੇ ਦੋਸ਼ੀ ਤੁਰੰਤ ਫੜੇ ਜਾਣ- ਕੰਵਰਬੀਰ ਸਿੰਘ

ਪੁਲਿਸ ਪ੍ਰਸਾਸ਼ਨ ਮਾੜੇ ਅਨਸਰਾਂ ਖਿਲਾਫ ਵਧਾਵੇ ਚੌਕਸੀ

PPN30101414

 ਪ੍ਰੈਸ ਨਾਲ ਗੱਲਬਾਤ ਦੌਰਾਨ ਆਈ.ਐਸ.ਓ ਦੇ ਪੰਜਾਬ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਨਾਲ ਗੁਰਮਨਜੀਤ ਸਿੰਘ ਅੰਮ੍ਰਿਤਸਰ।

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) –  ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਜੇਲ੍ਹ ਸੁਪਰਡੈਂਟ ਸ਼੍ਰੀ ਆਰ, ਕੇ ਸ਼ਰਮਾ ‘ਤੇ ਹੋਏ ਜਾਨਲੇਵਾ ਹਮਲੇ ਦੀ ਆਈ.ਐਸ.ਓ ਵਲੋਂ ਨਿੰਦਾ ਕਰਦਿਆਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਜੇਲ੍ਹ ਵਿਭਾਗ ਸ੍ਰ. ਕੰਵਰਬੀਰ ਸਿੰਘ ਅੰਮ੍ਰਿਤਸਰ ਨੇ ਕਿਹਾ ਹੈ ਕਿ ਇਹ ਬੇੱਹਦ ਨਿੰਦਣਯੋਗ ਘਟਨਾ ਹੈ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਅਜਿਹੇ ਮਾੜੇ ਅਨਸਰਾਂ ਨੂੰ ਨਕੇਲ ਪਾਈ ਜਾਵੇ।ਕੰਵਰਬੀਰ ਸਿੰਘ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਸ੍ਰੀ ਆਰ ਕੇ ਸ਼ਰਮਾ ਦਾ ਉਨਾਂ ਵਲੋਂ ਹਾਲ-ਚਾਲ ਪੁੱਛੇ ਜਾਣ ‘ਤੇ ਉਨਾਂ ਦੱਸਿਆ ਕਿ ਬੀਤੀ ਰਾਤ ਤਕਰੀਬਨ 9:15 ਵਜੇ ਉਨਾਂ ਦੀ ਰਿਹਾਇਸ਼ ‘ਤੇ ਜਾਨੋ ਮਾਰਨ ਦੀ ਕੋਸ਼ਿਸ਼ ਨਾਲ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜੋ ਕੁੱਝ ਗੋਲੀਆਂ ਉਨਾਂ ਦੇ ਘਰ ਅਤੇ ਪਾਰਕ ਕੀਤੀ ਨਿੱਜੀ ਗੱਡੀ ‘ਤੇ ਲੱਗੀਆਂ, ਪ੍ਰੰਤੂ ਜਾਨੀ ਨੁਕਸਾਨ ਦਾ ਬਚਾਅ ਰਿਹਾ।
ਕੰਵਰਬੀਰ ਸਿੰਘ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਜੇਲ੍ਹ  ਸੁਪਰਡੈਂਟ ਸ੍ਰੀ ਆਰ ਕੇ ਸ਼ਰਮਾ ਦੀ ਸੁੱਰਖਿਆ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਅਜਿਹੇ ਮਾੜੇ ਅਨਸਰਾਂ ਖਿਲਾਫ ਚੌਕਸੀ ਵਧਾਉਣ ਤਾਂ ਜੋ ਚੰਗੇ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।ਇਸ ਮੌਕੇ ਆਈ.ਐਸ.ਓ ਦੇ ਸੀਨੀਅਰ  ਆਗੂ ਗੁਰਮਨਜੀਤ ਸਿੰਘ ਅੰਮ੍ਰਿਤਸਰ, ਕੁਲਜੀਤ ਸਿੰਘ, ਸਤਿੰਦਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਨਾਲ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply