ਓਵਰਆਲ ਚੈਪੀਅਨਸ਼ਿਪ ਟਰਾਫੀ ਲਾਇਲਪੁਰ ਖਾਲਸਾ ਕਾਲਜ ਨੇ ਜਿੱਤੀ
ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਦੂਸਰੇ ਸਥਾਨ ‘ਤੇ ਰਹੀ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੁਮਨ, ਅੰਮ੍ਰਿਤਸਰ ਦੀ ਟੀਮ ਟਰਾਫੀ ਪ੍ਰਾਪਤ ਟਰਾਫੀ ਸਮੇਤ, ਨਾਲ ਹਨ ਮੁੱਖ ਮਹਿਮਾਨ ਉਚੇਰੀ ਸਿਖਿਆ ਮੰਤਰੀ ਪੰਜਾਬ ਸ੍ਰ. ਸੁਰਜੀਤ ਸਿੰਘ ਰੱਖੜਾ, ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ, ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ, ਡੀਨ ਵਿਦਿਆਰਥੀ ਭਲਾਈ, ਡਾ. ਏ.ਐਸ. ਸਿੱਧੂ ਬੀ.ਬੀ.ਕੇ.ਡੀ.ਏ.ਵੀ ਪ੍ਰਿੰਸੀਪਲ ਡਾ. ਮਿਸਜ਼ ਨੀਲਮ ਕਾਮਰਾ, ਅਧਿਆਪਕ ਤੇ ਵਿਦਿਆਰਥੀ ।
ਅੰਮ੍ਰਿਤਸਰ, 30 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ। ਇਨ੍ਹਾਂ ਮੁਕਾਬਲਿਆਂ ਦੀ ਓਵਰਆਲ ਚੈਪੀਅਨਸ਼ਿਪ ਟਰਾਫੀ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਹਾਸਲ ਕੀਤੀ ਜਦੋਂਕਿ ਏ.ਪੀ.ਜੇ. ਕਾਲਜ ਆਫ ਫਾਈਨ ਆਰਟਸ ਤੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੁਮਨ, ਅੰਮ੍ਰਿਤਸਰ ਸਾਂਝੇ ਤੌਰ ‘ਤੇ ਦੂਸਰੇ ਅਤੇ ਡੀ.ਏ.ਵੀ. ਕਾਲਜ, ਜਲੰਧਰ ਤੀਸਰੇ ਸਥਾਨ ‘ਤੇ ਰਿਹਾ। ਇਸ ਵਿਚ ਵੱਖ-ਵੱਖ ਕਾਲਜਾਂ ਦੀਆਂ 77 ਟੀਮਾਂ ਨੇ 34 ਆਈਟਮਾਂ ਵਿਚ ਭਾਗ ਲਿਆ। ਇਸ ਫੈਸਟੀਵਲ ਦੀਆਂ ਜੇਤੂ ਟੀਮਾਂ ਜੰਮੂ ਵਿਖੇ ਹੋ ਰਹੇ ਨਾਰਥ ਜ਼ੋਨ ਇੰਟਰ-ਯੂਨੀਵਰਸਿਟੀ ਮੁਕਾਬਲਿਆਂ ਵਿਚ ਭਾਗ ਲੈਣਗੀਆਂ।
ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਉਚੇਰੀ ਸਿਖਿਆ ਮੰਤਰੀ, ਪੰਜਾਬ, ਮਾਨਯੋਗ ਸz. ਸੁਰਜੀਤ ਸਿੰਘ ਰੱਖੜਾ ਮੁੱਖ ਮਹਿਮਾਨ ਸਨ। ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਡਾ. ਏ.ਐਸ. ਸਿੱਧੂ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀ ਹਾਜ਼ਰ ਸਨ। ਡਾਇਰੈਕਟਰ ਯੁਵਕ ਭਲਾਈ, ਡਾ. ਜਗਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ।
ਇਸ ਮੌਕੇ ਸz. ਸੁਰਜੀਤ ਸਿੰਘ ਰੱਖੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਵਿਗਿਆਨ ਦੇ ਯੁਗ ਵਿਚ ਅਧਿਆਪਕ ਅਤੇ ਮਾਪੇ ਨੌਜੁਆਨਾਂ ਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਆਦਰਸ਼ਾਂ ‘ਤੇ ਚੱਲਣ ਦੀ ਪ੍ਰੇਰਨਾ ਦੇਣ। ਉਨ੍ਹਾਂ ਕਿਹਾ ਕਿ ਉਚੇਰੀ ਸਿਖਿਆ ਅਦਾਰਿਆਂ ਨੂੰ ਵਿਦਿਆਰਥੀਆਂ ਨੂੰ ਮਿਆਰੀ ਸਿਖਿਆ ਮੁਹਈਆ ਕਰਾਉਣੀ ਚਾਹੀਦੀ ਹੈ ਤਾਂ ਜੋ ਉਹ ਰਾਸ਼ਟਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਸਾਡੀ ਸਿਖਿਆ ਪ੍ਰਣਾਲੀ ਰਸਮੀ ਸਿਖਿਆ ਦੇਣ ਤੋਂ ਇਲਾਵਾ ਨੈਤਿਕ ਤੇ ਅਧਿਆਤਮਕ ਸਿਖਿਆ ਵੀ ਮੁਹਈਆ ਕਰੇ ਤਾਂ ਜੋ ਮੌਜੂਦਾ ਪੀੜ੍ਹੀ ਨੂੰ ਸਹੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਸਖਤ ਮਿਹਤਨ ਅਤੇ ਦ੍ਰਿੜ ਨਿਸਚੇ ਨਾਲ ਬੁਲੰਦੀਆਂ ਨੂੰ ਹਾਂਸਲ ਕਰਨ।
ਉਨਾਂ੍ਹ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਆਧੁਨਿਕ ਸਹੂਲਤਾਂ ਦੀ ਦੁਰਵਰਤੋਂ ਨਾ ਕਰਦੇ ਹੋਏ ਯੋਗ ਵਰਤੋਂ ਯਕੀਨੀ ਬਣਾਉਣ ਅਤੇ ਚੰਗੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ। ਉਨ੍ਹਾਂ ਯੂਨੀਵਰਸਿਟੀ ਦੇ ਸਰਪੱਖੀ ਵਿਕਾਸ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਵਾਈਸ-ਚਾਂਸਲਰ ਪ੍ਰੋ. ਬਰਾੜ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਮੌਕੇ ਯੂਨੀਵਰਸਿਟੀ ਦੇ ਹੋਰ ਵਿਕਾਸ ਲਈ 20 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ।ਪ੍ਰੋ. ਬਰਾੜ ਨੇ ਸz. ਰੱਖੜਾ ਦਾ ਇਸ ਗ੍ਰਾਂਟ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਗ੍ਰਾਂਟ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਨ ਲਈ ਵਰਤੀ ਜਾਵੇਗੀ।
ਡਾਇਰੈਕਟਰ, ਯੁਵਕ ਭਲਾਈ, ਡਾ. ਜਗਜੀਤ ਕੌਰ ਨੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ ਵਲੋਂ ਵੱਧ ਚੜ੍ਹ ਕੇ ਇਸ ਮੇਲੇ ਵਿਚ ਹਿਸਾ ਲੈਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸz. ਸੁਰਜੀਤ ਸਿੰਘ ਰੱਖੜਾ ਅਤੇ ਪ੍ਰੋ. ਬਰਾੜ ਅਤੇ ਹੋਰਨਾਂ ਵਲੋਂ ਜੇਤੂਆਂ ਨੂੰ ਇਨਾਮ ਅਤੇ ਟਰਾਫੀਆਂ ਵੰਡੀਆਂ ਗਈਆਂ। ਪ੍ਰੋ. ਬਰਾੜ ਵੱਲੋੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ।