ਅੰਮ੍ਰਿਤਸਰ, 8 ਫਰਵਰੀ (ਸੰਧੂ) – ਨਾਰੀ ਚੇਤਨਾ ਮੰਚ ਵਲੋਂ ਆਲਮੀ ਪੰਜਾਬੀ ਵਿਰਸਾਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੌਮਾਂਤਰੀ ਔਰਤ ਦਿਵਸ ‘ਤੇ ਮੀਟਿੰਗ
ਮਜੀਠਾ-ਵੇਰਕਾ ਬਾਈਪਾਸ ਨੇੜੇ ਅਦਬੀ ਭਵਨ ਵਿਖੇ ਕੀਤੀ।ਜਿਸ ਵਿਚ ਅਜੋਕੇ ਸਮੇਂ ਵਿੱਚ ਔਰਤਾਂ ਨੂੰ ਦਰਪੇਸ਼ ਮੁਸ਼ਕਿਲਾਂ ‘ਤੇ ਚਰਚਾ ਕਰਦਿਆਂ ਇਸ ਨੂੰ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ।ਮੀਟਿੰਗ ਦੀ ਪ੍ਰਧਾਨਗੀ ਡਾ. ਇੰਦਰਾ ਵਿਰਕ ਨੇ ਕੀਤੀ।ਉਨ੍ਹਾਂ ਕਿਹਾ ਮੌਜੂਦਾ ਸਮੇਂ ਵਿਚ ਮਹਿੰਗਾਈ ਦਾ ਟਾਕਰਾ ਕਰਨ ਲਈ, ਜਿਥੇ ਸਰਕਾਰਾਂ ਦੀਆ ਗਲਤ ਨੀਤੀਆਂ ਜਿੰਮੇਵਾਰ ਨੇ ਉਥੇ ਸਾਨੂੰ ਅਸੀ ਵੱਡੇ ਘਰ ਬਣਾਉਣੇ ਤੇ ਮਹਿੰਗੇ ਵਸਤਰਾਂ ਦੀ ਖਰੀਦੋ ਫਰੋਖਤ ਤੌਬਾ ਕਰਨਾ ਵੀ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਨੂੰ ਹਕੀਕਤਾਂ ਨਾਲ ਜੁੜਨਾ ਪੈਣਾ ਤਾਂ ਕਿ ਸਾਡੇ ਭਵਿੱਖ ਚੰਗਾ ਥਣਿਆ ਰਹੇ।ਪ੍ਰੋ. ਮਧੂ ਸ਼ਰਮਾ ਨੇ ਆਪਣੀ ਮਾਂ ਦੇ ਦੌਰ ‘ਤੇ ਆਪਣੇ ਅੱਜ ਦੇ ਸਮੇਂ ਵਿਚਲੇ ਅੰਤਰ ਇਕ ਕਵਿਤਾ ਰਾਹੀ ਬਿਆਨ ਕੀਤਾ।ਪ੍ਰਿੰਸੀਪਲ ਕੇਵਲ ਸ਼ਰਮਾ ਨੇ ਇਕ ਨੌਜਵਾਨ ਕੁੜੀ ਦੇ ਦਿਲੀ ਜਜ਼ਬਾਤਾਂ ਨੂੰ ਪੇਸ਼ ਕੀਤਾ ਤੇ ਗੈਰ ਜਰੂਰੀ ਰਿਵਾਜ਼ਾਂ ਨੂੰ ਛੱਡ ਦੇਣ ਦੀ ਗੱਲ ਕੀਤੀ।ਰੂਪਮ ਸ਼ਰਮਾ ਨੇ ਕਿਹਾ ਕਿ ਜ਼ੁਬਾਨ ਖਾਮੋਸ਼ ਰੱਖਣ ਨਾਲੋਂ ਦਿਮਾਗ ਨੂੰ ਸ਼ਾਂਤ ਰੱਖਿਆ ਜਾਵੇ।ਸ਼ਾਇਰਾ ਸਿਮਰਜੀਤ ਸਿਮਰ ਨੇ ਇਕ ਨਵੀਂ ਕਵਿਤਾ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਪੜਨ-ਪੜਾਉਣ ‘ਚ ਵਿਸ਼ੇਸ਼ ਰੁਚੀ ਲੈਣ।
ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਸਾਰੀ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਮਨੁੱਖੀ ਸਮਾਜ ਦੀ ਅੱਧੀ ਸੋਸਾਇਟੀ ਦੀ ਵੱਡੀ ਮਹਾਨਤਾ ਹੈ ਤੇ ਇਸ ਪ੍ਰਤੀ ਨਜ਼ਰੀਆ ਬਦਲਣਾ ਚਾਹੀਦਾ ਹੈ।
ਇਸ ਮੌਕੇ ਕਾਮਾਰੇਡ ਮੁਖਤਾਰ ਸਿੰਘ ਤੇ ਵਿਕਰਾਂਤ ਸੰਧੂ ਨੇ ਵੀ ਆਪਣੀਆ ਰਚਨਾਵਾਂ ਪੇਸ਼ ਕੀਤੀਆਂ।
Check Also
ਮਿਲਾਵਟਖੋਰੀ ਵਿਰੁੱਧ ਸਿਹਤ ਵਿਭਾਗ ਦੀ ਸਖ਼ਤ ਕਾਰਵਾਈ, ਅਪ੍ਰੈਲ ਤੋਂ ਹੁਣ ਤੱਕ ਲਏ ਗਏ 312 ਸੈਂਪਲ
ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਫ.ਡੀ.ਏ ਮੈਡਮ ਕਮਲਪ੍ਰੀਤ ਕੌਰ …
Punjab Post Daily Online Newspaper & Print Media