Wednesday, July 22, 2026

ਅਵਾਰਾ ਪਸ਼ੂਆਂ ਤੋਂ ਸ਼ਹਿਰ ਵਾਸੀਆਂ ਨੂੰ ਮਿਲੇਗੀ ਮੁਕੰਮਲ ਨਿਜ਼ਾਤ – ਮੇਅਰ

ਕਿਹਾ ਨਰਾਇਣਗੜ੍ਹ ਵਿਖੇ ਬਣ ਰਹੀ ਗਊਸ਼ਾਲਾ 31 ਮਾਰਚ ਨੂੰ ਹੋਵੇਗੀ ਮੁਕੰਮ

ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਨਿਗਮ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਵਲੋਂ ਨਗਰ ਨਿਗਮ ਵਲੋਂ ਨਰਾਇਣਗੜ੍ਹ ਛੇਹਰਟਾ ਵਿਖੇ ਬਣ ਰਹੀ ਮਾਡਰਨ ਗਊਸ਼ਾਲਾ ਦਾ ਜਾਇਜ਼ਾ ਲਿਆ ਗਿਆ।ਇਹ ਗਊਸ਼ਾਲਾ ਤਕਰੀਬਨ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਜਾ ਰਹੀ ਹੈ।ਇਥੇ ਅਵਾਰਾ ਪਸ਼ੂਆਂ ਦੇ ਰੱਖ ਰਖਾਅ ਦਾ ਪ੍ਰਬੰਧ ਕੀਤਾ ਜਾਵੇਗਾ।
                ਮੇਅਰ ਰਿੰਟੂ ਨੇ ਦੱਸਿਆ ਕਿ ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਤਦਾਦ ਵਧਣ ਨਾਲ ਕਈ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।ਲੋਕਾਂ ਦੀ ਹਰ ਮੁਸ਼ਕਿਲਾਂ ਦਾ ਹੱਲ ਕਰਨਾ ਸਾਡਾ ਪਹਿਲਾ ਫਰਜ਼ ਹੈ।ਇਸ ਨੂੰ ਮੱਦੇਨਜ਼ਰ ਰੱਖਦਿਆਂ ਮਾਡਰਨ ਗਊਸ਼ਾਲਾ ਬਣਾਈ ਜਾ ਰਹੀ ਹੈ।ਉਨਾਂ ਕਿਹਾ ਕਿ ਇਸ ਦੇ ਨਾਲ ਹੀ ਅਵਾਰਾ ਕੁੱਤਿਆਂ ਲਈ ਡੋਗਜ਼ ਸਟੇਰਲਾਈਜੇਸ਼ਨ ਸੈਂਟਰ ਬਣਾਇਆ ਗਿਆ ਹੈ।ਮੇਅਰ ਨੇ ਕਿਹਾ ਕਿ ਪਿਛਲੇ 30 ਸਾਲ ਤੋਂ ਸ਼ਹਿਰਵਾਸੀਆਂ ਨੂੰ ਦਰਪੇਸ਼ ਇਸ ਮੁਸ਼ਕਿਲ ਵੱਲ ਕਦੇ ਧਿਆਨ ਨਹੀਂ ਦਿੱਤਾ ਗਿਆ।ਪਰ ਜਿਸ ਉਨਾਂ ਨੇ ਨਗਰ ਨਿਗਮ ਦਾ ਕਾਰਜ਼ਭਾਰ ਸੰਭਾਲਿਆ ਹੈ, ਉਸ ਦਿਨ ਤੋਂ ਹੁਣ ਤੱਕ 2450 ਡੋਗਜ਼ ਸਟੇਰਲਾਈਜ਼ੇਸ਼ਨ ਕਰ ਚੁੱਕੇ ਹਾਂ।ਇਸ ਤੋਂ ਇਲਾਵਾ ਬਹੁਤ ਜ਼ਿਆਦਾ ਅਵਾਰਾ ਪਸ਼ੂਆਂ ਨੂੰ ਫੜ ਕੇ ਬਾਬਾ ਪਾਲਾ ਜੀ ਗਊਸ਼ਾਲਾ ਆਦਿ ਸੰਸਥਾਵਾਂ ਨੂੰ ਭੇਜ ਕੇ ਉਨਾਂ ਰੱਖ ਰਖਾਅ ਕੀਤਾ ਜਾ ਰਿਹਾ ਹੈ।
               ਉਨਾਂ ਕਿਹਾ ਕਿ ਇਹ ਗਊਸ਼ਾਲਾ 350 ਪਸ਼ੂ ਰੱੱਖਣ ਦੇ ਸਮਰੱਥ ਹੈ ਅਤੇ ਇੰਨੀ ਸਮਰੱਥਾ ਦੀ ਇਕ ਹੋਰ ਗਊਸ਼ਾਲਾ ਬਣਾਉਣ ਜਾ ਰਹੇ।ਇਹ ਗਊਸ਼ਾਲਾ ਮੁਕੰਮਲ ਹੋਣ ‘ਤੇ 31 ਮਾਰਚ ਨੂੰ ਕਾਮਧੇਨੂੰ ਗਊ ਧਾਮ ਟਰੱਸਟ ਨੂੰ ਇਸ ਦੇ ਰੱਖ ਰਖਾਅ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਜੋ ਕਿ ਇਸ ਗਊਸ਼ਾਲਾ ਵਿਖੇ ਅਵਾਰਾ ਪਸ਼ੂਆਂ ਦੀ ਦੇਖਭਾਲ ਕਰਨਗੇ।
                         ਇਸ ਮੌਕੇ ਸੁਖਅੰਮ੍ਰਿਤ ਸਿੰਘ ਤੇ ਕਾਮਧੇਨੂੰ ਟਰੱਸਟ ਦੇ ਮੈਂਬਰ ਆਦਿ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …