Saturday, March 7, 2026

ਸ਼ਹਿਰ ਵਿਚ ਇਕ ਹੋਰ ਸਾਹਿਤਕ-ਸਭਿਆਚਾਰਕ ਕੇਂਦਰ ਵਜੋਂ ਉਭਰੇਗਾ ‘ਅਦਬੀ ਭਵਨ’

ਅੰਮ੍ਰਿਤਸਰ, 12 ਮਾਰਚ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕ, ਕਾਲਮਨਵੀਸ ਤੇ ਵੱਖ-ਵੱਖ ਸਾਹਿਤਕ ਸਭਿਆਚਾਰਕ ਸੰਸਥਾਵਾਂ ਨਾਲ ਜੁੜੀ ਹੋਈ ਅਦਬੀ ਸਖਸ਼ੀਅਤ ਭੁਪਿੰਦਰ ਸਿੰਘ ਸੰਧੂ ਵਲੋਂ ਸਥਾਨਕ ਮਜੀਠਾ-ਵੇਰਕਾ ਬਾਈਪਾਸ ਦਰਮਿਆਨ ਗਰੇਵਾਲ ਪੈਲੇਸ ਸਾਹਮਣੇ ਹਿੰਮਤ ਸਿੰਘ ਐਵਨਿਉ ਵਿਖੇ ਬਣਾਇਆ ਅਦਬੀ ਭਵਨ ਸ਼ਹਿਰ ਵਿੱਚ ਇਕ ਹੋਰ ਸਾਹਿਤਕ ਸਭਿਆਚਾਰਕ ਕੇਂਦਰ ਵਜੋਂ ਉਭਰੇਗਾ।
                    ਸੰਧੂ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਕਾਰਨ ਸਾਂਝੀਆਂ ਸਾਹਿਤਕ ਥਾਵਾਂ ਵਿਰਸਾ ਵਿਹਾਰ, ਨਾਟਸ਼ਾਲਾ ਤੇ ਹੋਰ ਅਦਾਰੇ ਬੰਦ ਰਹੇ, ਜਿਸ ਕਾਰਨ ਕਲਾਤਮਿਕ ਕਾਮਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਹੁਣ ਇਸ ਜਗ੍ਹਾ ‘ਤੇ 20-25 ਲੋਕ ਆਪਣੀਆਂ ਮੀਟਿੰਗਾਂ, ਗੋਸ਼ਟੀਆਂ, ਪੁਸਤਕ ਰਲੀਜ਼ ਜਾਂ ਕਲਾ ਦੀਆਂ ਹੋਰ ਸਰਗਰਮੀਆਂ ਕਰ ਸਕਦੇ ਹਨ।ਜਿਸ ਨਾਲ ਸ਼ਹਿਰ ਅਦਬੀ ਮਾਹੌਲ ਕਾਇਮ ਰਹੇਗਾ।ਉਨ੍ਹਾਂ ਕਲਾਕਾਰਾਂ ਨੂੰ ਸੱਦਾ ਦਿੱਤਾ ਕਿ ਏਥੇ ਹਰੇਕ ਆਉਣ ‘ਤੇ ਦਾ ਸਵਾਗਤ ਹੋਵੇਗਾ, ਬਲਕਿ ਬਹੁਤ ਸਾਰੇ ਲੇਖਕਾਂ ਦੀਆ ਮੁੱਲਵਾਨ ਪੁਸਤਕਾਂ ਵੀ ਰੱਖੀਆਂ ਗਈਆਂ ਹਨ।
               ਡਾ. ਸੁਰਜੀਤ ਪਾਤਰ , ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ, ਨਾਟਕਕਾਰ ਕੇਵਲ ਧਾਲੀਵਾਲ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਇਕਬਾਲ ਕੌਰ ਸੌਂਧ, ਡਾ. ਸੁਰਜੀਤ ਸਿੰਘ ਪਟਿਆਲਾ , ਸੁਸ਼ੀਲ ਦੁਸ਼ਾਝ , ਨਿਰਮਲ ਅਰਪਣ , ਡਾ. ਮਨਜਿੰਦਰ ਸਿੰਘ, ਡਾ. ਆਤਮ ਰੰਧਾਵਾ, ਹਿਰਦੇਪਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਪੋ੍. ਸੁਰਜੀਤ ਜੱਜ, ਅਜਾਇਬ ਸਿੰਘ ਹੁੰਦਲ, ਵਿਸ਼ਾਲ ਬਿਆਸ, ਸ਼ੁਕਰਗੁਜ਼ਾਰ ਸਿੰਘ, ਗੁਰਬਾਜ਼ ਛੀਨਾ, ਰਮੇਸ਼ ਯਾਦਵ, ਡਾ. ਚਰਨਜੀਤ ਨਾਭਾ, ਧਰਵਿੰਦਰ ਸਿੰਘ ਔਲਖ, ਸੁੱਚਾ ਸਿੰਘ ਰੰਧਾਵਾ, ਸ਼ੇਲਿੰਦਰਜੀਤ ਸਿੰਘ ਰਾਜਨ, ਜਸਵਿੰਦਰ ਢਿੱਲੋਂ, ਗੁਰਮੀਤ ਸਿੰਘ ਡੇਹਰੀਵਾਲਾ, ਸਰਬਜੀਤ ਸਿੰਘ ਸੰਧੂ, ਅਰਤਿੰਦਰ ਸੰਧੂ, ਜਸਬੀਰ ਸਿੰਘ ਝਬਾਲ, ਜਤਿੰਦਰ ਸਿੰਘ ਔਲਖ, ਡਾ. ਅਨੂਪ ਸਿੰਘ, ਇੰਦਰਜੀਤ ਸਿੰਘ ਪੁਰਵਾਲ, ਦਿਲਜੀਤ ਸਿੰਘ ਬੇਦੀ, ਡਾ. ਲਖਵਿੰਦਰ ਗਿੱਲ, ਪੋ੍. ਮਧੂ ਸ਼ਰਮਾ ਭਾਸਕਰ, ਸਿਮਰਜੀਤ ਸਿਮਰ, ਯਸ਼ਪਾਲ ਝਬਾਲ, ਗੁਰਮੀਤ ਸਿੰਘ ਦੇਸ਼ ਭਗਤ ਹਾਲ, ਸਾਹਿਬ ਥਿੰਦ, ਅਜਮੇਰ ਸਿੱਧੂ, ਮਹਾਂਬੀਰ ਸਿੰਘ ਗਿੱਲ ਤੇ ਸੁਖਵੰਤ ਚੇਤਨਪੁਰੀ ਆਦਿ ਨੇ ਇਸ ਉਦਮ ਲਈ ਸੰਧੂ ਪਰਿਵਾਰ ਦੀ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …