ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ ਬਿਊਰੋ) – ਅਕਾਲੀ ਦਲ ਦੇ ਹਲਕਾ ਦੱਖਣੀ ਇੰਚਾਰਜ਼ ਤਲਬੀਰ ਸਿੰਘ ਗਿੱਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਹੈ ਕਿ ਯੂ.ਪੀ ਦੇ ਗੋਰਖਪੁਰ ’ਚ ਅੰਮ੍ਰਿਤਸਰ ਦੇ ਸਵਰਨਕਾਰ ਨਾਲ ਸੋਨੇ ਦੀ ਲੁੱਟ-ਖੋਹ ਦੇ ਮਾਮਲੇ ‘ਚ ਫੜਿਆ ਗਿਆ ਸੰਤੋਖ ਸਿੰਘ ਹੀਰਾ ਹਲਕਾ ਦੱਖਣੀ ਤੋਂ ਸੱਤਾਧਾਰੀ ਪਾਰਟੀ ਦੇ ਇਕ ਵਿਧਾਇਕ ਦਾ ਨੇੜਲਾ ਸਾਥੀ ਹੈ।
ਅਕਾਲੀ ਆਗੂ ਗਿੱਲ ਨੇ ਹੀਰਾ ਨਾਲ ਵਿਧਾਇਕ ਤੇ ਉਨਾ ਦੇ ਪੀ.ਏ ਦੀਆਂ ਫੋਟੋਆਂ ਦਿਖਾਉਦਿਆਂ ਕਿਹਾ ਕਿ ਹੀਰਾ ਵਲੋਂ ਗੋਰਖਪੁਰ ਯੂ.ਪੀ ’ਚ ਆਪਣੇ ਸਾਥੀਆਂ ਨਾਲ ਮਿਲ ਕੇ ਸਵਰਨਕਾਰ ਸ਼ਲਿੰਦਰ ਸਿੰਘ ਕੋਲੋਂ ਸੋਨੇ ਦੀ ਕੀਤੀ ਗਈ ਲੁੱਟ ਦੇ ਮਾਮਲੇ ਦੀ ਯੂ.ਪੀ ਪੁਲਿਸ ਗੰਭੀਰਤਾ ਨਾਲ ਪੜਤਾਲ ਕਰੇ ਤਾਂ ਇਹ ਸਭ ਸਾਹਮਣੇ ਆ ਸਕਦਾ ਹੈ। ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਤੇ ਬਾਵਾ ਸਿੰਘ ਗੁਮਾਨਪੁਰਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਮਾਲਕ ਸਿੰਘ ਸੰਧੂ, ਕ੍ਰਿਸ਼ਨ ਗੋਪਾਲ ਚਾਚੂ, ਸੁਰਿੰਦਰ ਸਿੰਘ, ਕੰਵਲਜੀਤ ਸਿੰਘ ਆਦਿ ਵੀ ਮੌਜ਼ੂਦ ਸਨ।
ਇਸੇ ਦੌਰਾਨ ਸੰਪਰਕ ਕਰਨ ‘ਤੇ ਕਾਂਗਰਸੀ ਵਿਧਾਇਕ ਨੇ ਮੀਡੀਆ ਨੂੰ ਕਿਹਾ ਹੈ ਉਹ ਸਿਆਸੀ ਆਗੂ ਹਨ ਅਤੇ ਕਈ ਲੋਕ ਉਨਾਂ ਨੂੂੰ ਮਿਲਣ ਆਉਂਦੇ ਹਨ, ਪਰ ਇਹ ਪਤਾ ਨਹੀਂ ਹੁੰਦਾ ਕਿ ਉਨਾਂ ਨੂੰ ਮਿਲਣ ਆਏ ਵਿਅਕਤੀ ਦਾ ਕਿਰਦਾਰ ਕੀ ਹੈ ਅਤੇ ਉਹ ਕੀ ਕੰਮ ਕਰਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …