Monday, December 23, 2024

ਔਜਲਾ ਨੇ ਦਮ ਤੋੜ ਚੁੱਕੀ ਟੈਕਸਟਾਈਲ ਇੰਡਸਟਰੀ ਦੇ ਹੱਕ ‘ਚ ਮਾਰਿਆ ਹਾਅ ਦਾ ਨਾਅਰਾ

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਦਿੱਤਾ ਸਬਸਿਡੀ ਦੇਣ ਦਾ ਭਰੋਸਾ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ‘ਚ ਅੰਮ੍ਰਿਤਸਰ ਦੀ ਦਮ ਤੋੜ ਚੁੱਕੀ ਇੰਡਸਟਰੀ

File Photo

ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਸਰਹੱਦੀ ਖੇਤਰ ਹੋਣ ਕਾਰਨ ਅੰਮ੍ਰਿਤਸਰ ਨੂੰ ਉਦਯੋਗਿਕ ਪੱਖੋਂ ਦੋਹਰੀ ਮਾਰ ਝੱਲਣੀ ਪਈ।ਕੋਈ ਸਮਾਂ ਸੀ ਜਦੋਂ ਓ.ਸੀ.ਐਮ, ਪ੍ਰਤਾਪ ਮਿੱਲ, ਐਸਮਾ ਕਾਰਨ ਅੰਮ੍ਰਿਤਸਰ ਦੀ ਇੰਡਸਟਰੀ ਨਾਮਵਰ ਉਦਯੋਗਿਕ ਇਕਾਈਆਂ ਵਿੱਚ ਗਿਣੀ ਜਾਂਦੀ ਸੀ।ਪਰ 1984 ਵਿੱਚ ਹਾਲਾਤ ਇਹੋ ਜਿਹੇ ਬਣੇ ਕਿ ਇੰਡਸਟਰੀ ਹੌਲੀ ਹੌਲੀ ਦੂਜੇ ਰਾਜਾਂ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਤਬਦੀਲ ਹੋ ਗਈ।ਸਹੂਲਤਾਂ ਦੀ ਘਾਟ ਅਤੇ ਸਬਸਿਡੀ ਨਾ ਹੋਣ ਕਾਰਨ ਟੈਕਸਟਾਈਲ ਪ੍ਰੋਸੈਸਿੰਗ ਯੂਨਿਟ ਵੀ ਬੰਦ ਹੋ ਗਏ।
                  ਮੌਜ਼ੂਦਾ ਸਮੇਂ ‘ਚ ਸਿਰਫ 15 ਪ੍ਰੋਸੈਸਿੰਗ ਯੂਨਿਟ ਇਹ ਹੀ ਬਚੇ ਹਨ।ਭਾਵੇਂ ਅੰਮ੍ਰਿਤਸਰ ਸਰਹੱਦੀ ਜਿਲ੍ਹਾ ਹੈ।ਪਰ ਏਅਰਪੋਰਟ ਕੁਨੈਕਟੀਵਿਟੀ ਪੱਖੋਂ ਕਾਫੀ ਇੰਡਸਟਰੀ ਪ੍ਰਫੁਲਿਤ ਕਰਨ ਦੇ ਹਾਲਾਤ ਹਨ।ਪਰ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ।ਉਨ੍ਹਾਂ ਕੇਂਦਰੀ ਮੰਤਰੀ ਸਿਮ੍ਰਤੀ ਇਰਾਨੀ ਕੋਲੋਂ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਬਚਾਉਣ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕਰਦਿਆਂ ਇਸ ਵੱਲ ਧਿਆਨ ਦੇਣ ਦੀ ਲੋੜ ‘ਤੇ ਜੋਰ ਦਿੱਤਾ।ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਹੈ ਪਿਛਲੇ 10 ਸਾਲ ਦੌਰਾਨ ਟੈਕਸਟਾਈਲ ਇੰਡਸਟਰੀ ਨੂੰ ਕੋਈ ਪੈਕੇਜ਼ ਨਾ ਮਿਲਣ ਕਾਰਨ ਇਹ ਉਦਯੋਗਿਕ ਇਕਾਈਆਂ 40 ਤੋਂ 50 ਫੀਸਦੀ ਦੂਜੇ ਰਾਜਾਂ ਵਿੱਚ ਚਲੀਆਂ ਗਈਆਂ ਜਾਂ ਖੁਦ ਸਰੰਡਰ ਕਰ ਗਈਆਂ।ਇਸ ਕਾਰਨ ਇਹ ਇਕਾਈਆਂ ਹੌਲੀ ਹੌਲੀ ਖ਼ਤਮ ਹੁੰਦੀਆਂ ਜਾ ਰਹੀਆਂ ਹਨ।ਇਸ ਲਈ ਸਰਕਾਰ ਵਲੋਂ ਹੁਣ ਟੈਕਸਟਾਈਲ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਟੈਕਸਟਾਈਲ ਕਮਿਸ਼ਨਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਬੰਦ ਪਏ ਯੂਨਿਟਾਂ ਨੂੰ ਆਕਸੀਜਨ ਦੇਣ ਲਈ ਇਨ੍ਹਾਂ ਨੂੰ ਸਬਸਿਡੀ ਦਿੱਤੀ ਜਾਵੇਗੀ।ਜਿਹੜੀ ਵੀ ਪ੍ਰਪੋਜ਼ਲ ਟੈਕਸਟਾਈਲ ਇੰਡਸਟਰੀ ਵਲੋਂ ਸਰਕਾਰ ਨੂੰ ਭੇਜੀ ਜਾਵੇਗੀ ਸਰਕਾਰ ਉਸ ਨੂੰ ਗੰਭੀਰਤਾ ਨਾਲ ਲਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …