ਅੰਮ੍ਰਿਤਸਰ, 21 ਮਾਰਚ (ਖੁਰਮਣੀਆਂ) – ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਵਲੋਂ ਕਾ: ਸੋਹਨ ਸਿੰਘ ਜੋਸ਼ ਜਿਲ੍ਹਾ ਲਾਇਬਰੇਰੀ ਰਾਣੀ ਕਾ ਬਾਗ ਵਿਖੇ ਸਾਹਿਤਕ
ਸਮਾਰੋਹ ਦਾ ਅਯੋਜਨ ਕੀਤਾ ਗਿਆ।ਜਿਸ ਦੌਰਾਨ ਮਨਮੋਹਨ ਸਿੰਘ ਬਾਸਰਕੇ ਦੀ ਵਾਰਤਕ ਪੁਸਤਕ `ਚੇਤਿਆਂ ਦੀ ਚੰਗੇਰ ਚੋਂ` ਮਲਵਿੰਦਰ ਦਾ ਹਿੰਦੀ ਕਾਵਿ-ਸੰਗ੍ਰਹਿ ‘ਪੰਜਾਬੀ ਕਵੀ ਮਲਵਿੰਦਰ ਕੀ ਚੁਨੀਂਦਾ ਕਵਿਤਾਏਂ’, ਡਾ: ਮੋਹਨ ਬੇਗੋਵਾਲ ਦਾ ਹਿੰਦੀ ਗ਼ਜ਼ਲ ਸੰਗ੍ਰਹਿ `ਸਹਰਾ ਕੇ ਫੂਲ`, ਕਿਰਸਾਨੀ ਸ਼ੰਘਰਸ਼ ਨਾਲ ਸਬੰਧਤ ਦੋ ਕਾਵਿ-ਸੰਗ੍ਰਹਿ `ਮਿੱਟੀ ਦੇ ਵਣਜਾਰੇ` ਅਤੇ ‘ਜਿਉਂਦੇ ਜਾਗਦੇ` ਕਿਤਾਬਾਂ ਰਲੀਜ਼ ਕੀਤੀਆਂ ਗਈਆਂ। ਕਿਸਾਨੀ ਨਾਲ ਸਬੰਧਤ ਦੋਵੇਂ ਕਾਵਿ-ਸੰਗ੍ਰਹਿ ਅਰਤਿੰਦਰ ਸੰਧੂ, ਮੋਹਨ ਤਿਆਗੀ, ਡਾ: ਇਕਬਾਲ ਕੌਰ ਸੌਂਦ ਅਤੇ ਡਾ: ਬਲਜੀਤ ਕੌਰ ਸੰਪਾਦਿਤ ਕੀਤੇ।ਇਹ ਪੁਸਤਕਾਂ ਰਲੀਜ਼ ਕਰਨ ਦੀ ਰਸਮ ਡਾ: ਧਰਮ ਸਿੰਘ, ਮੁਖਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਅਰਤਿੰਦਰ ਸੰਧੂ, ਹਰਭਜਨ ਬਾਜਵਾ ਫੋਟੋਗਰਾਫ਼ਰ, ਡਾ: ਪ੍ਰਭਜੋਤ ਕੌਰ ਸੰਧੂ, ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਾਸਰਕੇ, ਮਲਵਿੰਦਰ ਅਤੇ ਡਾ: ਮੋਹਨ ਬੇਗੋਵਾਲ ਨੇ ਨਿਭਾਈ।
ਮਨਮੋਹਨ ਸਿੰਘ ਬਾਸਰਕੇ ਦੀ ਪੁਸਤਕ “ਚੇਤਿਆਂ ਦੀ ਚੰਗੇਰ ਚੋਂ” `ਤੇ ਵਿਚਾਰ ਚਰਚਾ ਕਰਦਿਆਂ ਡਾ: ਧਰਮ ਸਿੰਘ ਨੇ ਕਿਹਾ ਕਿ ਬਾਸਰਕੇ ਨੇ ਜਿਥੇ ਇਸ ਪੁਸਤਕ ਵਿਚ ਯਾਦਾਂ ਨੂੰ ਅੰਕਿਤ ਕੀਤਾ ਹੈ, ਉਥੇ ਪੰਦਰਾਂ ਪਿੰਡਾਂ ਦੇ ਇਤਿਹਾਸ ਨੂੰ ਵੀ ਸਾਹਿਤਕ ਪੁੱਠ ਦੇ ਕੇ ਰੌਚਿਕਤਾ ਨਾਲ ਪੇਸ਼ ਕੀਤਾ ਹੈ।ਇਹ ਕਿਤਾਬ ਸਾਂਭਣਯੋਗ ਹੈ।ਡਾ: ਇਕਬਾਲ ਕੌਰ ਸੌਂਦ ਨੇ ਲਿਖਤੀ ਸੰਦਸ਼ ਭੇਜਿਆ ਕਿ ਇਹ ਪੁਸਤਕ ਬਾਸਰਕੇ ਦੇ ਜੀਵਨ ਸੰਘਰਸ਼ ਦਾ ਬਿਰਤਾਂਤ ਹੈ ਅਤੇ ਮਾਝੇ ਦੇ ਪ੍ਰਸਿੱਧ ਪਿੰਡਾਂ ਦੇ ਇਤਿਹਾਸ ਨੂੰ ਸਾਂਭਣ ਦਾ ਬਹੁਤ ਵਧੀਆ ਉਪਰਾਲਾ ਹੈ।ਵਿਚਾਰ ਚਰਚਾ ਵਿੱਚ ਮਲਵਿੰਦਰ ਅਤੇ ਮੁਖਤਾਰ ਗਿੱਲ ਨੇ ਵੀ ਭਾਗ ਲਿਆ।ਇਸ ੇ ਉਪਰੰਤ ਹੋੲਕਵੀ ਦਰਬਾਰ ਵਿੱਚ ਸਰਬਜੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮਾਂਗਟ, ਡਾ: ਮੋਹਨ ਬੇਗੋਵਾਲ, ਡਾ: ਭੁਪਿੰਦਰ ਸਿੰਘ ਫੈਰੂਮਾਨ, ਸੁਰਿੰਦਰ ਚੋਹਕਾ, ਜਸਵੰਤ ਧਾਪ, ਜਗਦੀਸ਼ ਰਾਣਾ, ਜਗਤਾਰ ਗਿੱਲ, ਕਰਮ ਸਿੰਘ ਮਾਹਲਾ, ਸੁਖਵਿੰਦਰ ਸਿੰਘ ਖਾਰਾ, ਪ੍ਰਤਾਪ ਕਠਾਣੀਆਂ, ਮਲਵਿੰਦਰ, ਹਰੀ ਸਿੰਘ ਗਰੀਬ, ਧਰਵਿੰਦਰ ਔਲਖ, ਸਤਿੰਦਰ ਸਿੰਘ ਓਠੀ, ਸੁਰਖ਼ਾਬ ਓਠੀ, ਬਿਕਰਮਜੀਤ ਗਾਂਧੀ ਅਤੇ ਹਰਚਰਨ ਸਿੰਘ ਚਰਨ ਨੇ ਭਾਗ ਲਿਆ।ਇਸ ਮੌਕੇ `ਤੇ ਹਰਜੀਤ ਸਿੰਘ ਸੰਧੂ, ਕੁਲਦੀਪ ਸਿੰਘ ਅਜਾਦ,ਖੁਸ਼ਵੰਤ ਸਿੰਘ ਸੰਧੂ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ।ਸੰਗਮ ਦੇ ਪ੍ਰਧਾਨ ਸਰਬਜੀਤ ਸਿੰਘ ਸੰਧੂ ਨੇ ਹਾਜ਼ਰ ਲੇਖਕਾਂ ਅਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ।ਡਾ: ਪ੍ਰਭਜੋਤ ਕੌਰ ਸੰਧੂ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਸਟੇਜ ਦੀ ਜਿੰਮੇਵਾਰੀ ਸ਼ਾਇਰ ਮਲਵਿੰਦਰ ਨੇ ਨਿਭਾਈ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media