ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰਬਰ 71 ਦੇ ਅਧੀਨ ਪੈਂਦੇ ਇਲਾਕੇ ਪਿੰਡ ਫਤਾਹਪੁਰ ਵਿਖੇ ਵੱਡੇ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਸ਼ਮਸਾਨ ਘਾਟ ਵੱਲ ਜਾਂਦੇ ਰਸਤੇ ‘ਤੇ ਬਣੀ 500 ਫੁੱਟ ਲੰਬੀ ਅਤੇ 16 ਫੁੱਟ ਚੌੜੀ ਨਵੀਂ ਸੜਕ ਦਾ ਉਦਘਾਟਨ ਕੀਤਾ।ਇਸ ਉਪਰੰਤ ਸੋਨੀ ਨੇ ਸ਼ਮਸਾਨ ਘਾਟ ਨੂੰ ਚਾਰ ਦੀਵਾਰੀ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਰੁਣ ਕੁਮਾਰ ਪੱਪਲ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਪਤੀ ਲਖਵਿੰਦਰ ਸਿੰਘ ਲੱਖਾ, ਸਰਬਜੀਤ ਸਿੰਘ ਲਾਟੀ, ਪਵੇਲ ਸਮਰਾ, ਨਿਸ਼ਾਨ ਸਿੰਘ, ਕੈਪਟਨ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ, ਹਰਪਾਲ ਸਿੰਘ, ਲਖਵਿੰਦਰ ਸਿੰਘ ਸੰਧੂ, ਲਖਬੀਰ ਪ੍ਰਦਾਨ, ਪਰਤਾਪ ਸਿੰਘ, ਕਰਤਾਰ ਸਿੰਘ ਫੋਜੀ, ਬਾਬੂ ਮਾਣ ਆਦਿ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …