ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ ਇਕਾਈ ਪੰਜਾਬ ਐਨਰਜੀ ਡਿਵਲਪਮੇਂਟ (ਪੇਡਾ) ਨੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੀ
ਇਕਾਈ ਬਿਊਰੋ ਆਫ ਐਨਰਜੀ ਐਫਿਸ਼ੈਂਸੀ (ਬੀ.ਈ.ਈ) ਦੇ ਸਹਿਯੋਗ ਨਾਲ ਵੈਬੀਨਾਰ ਰਾਹੀਂ ਮਿਊਸਪਲ ਡਿਮਾਂਡ ਸਾਈਡ ਮੈਨੇਜਮੇਂਟ ‘ਤੇ ਅਧਾਰਿਤ ਇਕ ਦਿਨਾ ਟ੍ਰੇਨਿੰਗ ਦਾ ਆਯੋਜਨ ਕੀਤਾ।ਜਿਸ ਵਿਚ ਸਥਾਨਕ ਸਰਕਾਰਾਂ, ਨਗਰ ਨਿਗਮ, ਪੀ.ਬੀ.ਡਬਲਿਯੂ, ਇੰਪਰੂਵਮੈਂਟ ਟਰੱਸਟ ਆਦਿ ਦੇ ਅਧਿਕਾਰੀਆਂ ਨੇ ਭਾਗ ਲਿਆ।
ਬੀ.ਈ.ਈ ਦਾ ਮੰਨਣਾ ਹੈ ਕਿ ਸੰਬੰਧਤ ਵਿਭਾਗਾਂ ਨੂੰ ਜਾਗਰੂਕ ਕਰਨ ਦੇ ਚੱਲਦੇ ਦੇਸ਼ ਦੀ ਜਿਆਦਾਤਰ ਊਰਜਾ ਬਚਾਈ ਜਾ ਸਕਦੀ ਹੈ ਅਤੇ ਇਸੇ ਲੜੀ ਵਿੱਚ ਪੇਡਾ ਦੇ ਸਹਿਯੋਗ ਨਾਲ ਸੂਬਾ ਪੱਧਰੀ ਮਹਿੰਮ ਵਿਚ ਟ੍ਰੇਨਿੰਗ ਨੂੰ ਅਜ਼ਾਮ ਦਿੱਤਾ ਜਾ ਰਿਹਾ ਹੈ।ਇਸ ਟ੍ਰੇਨਿੰਗ ਦਾ ਮੰਤਵ ਊਰਜਾ ਦੀ ਹੋ ਰਹੀ ਬੇਕਦਰੀ ਤੇ ਰੋਕ ਲਗਾਉਣਾ ਸੀ।
ਚੰਡੀਗੜ੍ਹ ਵਿਖੇ ਪੀ.ਜੀ.ਆਈ ਦੇ ਹਾਸਪਿਟਲ ਸੁਪਰਡੈਂਟ ਇੰਜੀਨੀਅਰ ਪੀ.ਐਸ ਸੈਨੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਿਨ੍ਹਾਂ ਨੇ ਬੀ.ਈ.ਈ ਵਲੋਂ ਉਰਜ਼ਾ ਦੱਖਤਾ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆ।
ਪ੍ਰੌਗਰਾਮ ਦੇ ਦੌਰਾਨ ਪੇਡਾ ਦੇ ਸੀਨਿਅਰ ਮੈਨੇਜਰ ਪਰਮਜੀਤ ਸਿੰਘ ਨੇ ਬਤੌਰ ਗੈਸਟ ਆਫ ਆਨਰ ਸ਼ਿਰਕਤ ਕੀਤੀ ਅਤੇ ਉਰਜਾ ਦੱਖਤਾ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿਚੱ ਭਾਗ ਲੈ ਰਹੇ ਪ੍ਰਤੀਨਿਧੀਆਂ ਨੂੰ ਬੇਹਤਰ ਉਪਾਅ ਸੁਝਾਏ।
ਟ੍ਰੇਨਰਾਂ ਬਲਕਾਰ ਸਿੰਘ, ਮੋਹਿਤ ਤ੍ਰਿਪਾਠੀ, ਆਸ਼ੂ ਗੁਪਤਾ ਅਤੇ ਕੁਸ਼ਾਗਰ ਜੁਨੇਜਾ ਨੇ ਭਾਗ ਲੈ ਰਹੇ ਪ੍ਰਤੀਨਿਧੀਆਂ ਨੂੰ ਟ੍ਰੇਨਿੰਗ ਮੋਡਯੂਲ ਤੋਂ ਜਾਣੂ ਕਰਵਾਇਆ।ਜਿਸ ਵਿਚ ਬਿਲਡਿੰਗ ਐਨਰਜੀ ਐਫੀਸ਼ੈਂਸੀ, ਉਰਜਾ ਦੱਖਤਾ, ਲਾਇਟਿੰਗ ਅਤੇ ਸਟ੍ਰੀਟ ਲਾਇਟਿੰਗ ਵਿੱਚ ਉਰਜਾ ਦੱਖਤਾ, ਅਕਸ਼ੈ ਉਰਜਾ ਦੇ ਸਰੋਤਾ ਦੀ ਭੁਮਿਕਾ, ਬੀ.ਈ.ਈ ਸਟਾਰ ਰੇਟਿਡ ਉਪਕਰਣ ਆਦਿ ਪਹਿਲੂਆਂ ‘ਤੇ ਚਾਨਣਾ ਪਾਇਆ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media