ਇਹ ਤਿਓਹਾਰ ਸਰਦੀ ਤੋਂ ਗਰਮੀ ਦੀ ਸ਼ੁਰੂਆਤ ਵਿੱਚ ਫਸਲਾਂ ਦੇ ਹੁੱਲੇ-ਹੁਲਾਰੇ ਦੀ ਆਮਦ ‘ਤੇ ਮਨਾਇਆ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਛੋਲਿਆਂ ਦੀ ਫਸਲ ਕੱਚੀ-ਪੱਕੀ ਹੁੰਦੀ ਹੈ ਤੇ ਇਸ ਦੀਆਂ ਹੋਲਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ।ਇਸ ਤਿਓਹਾਰ ਨੂੰ ਹੋਲਕਾ ਨਾਲ ਵੀ ਜੋੜਿਆ ਜਾਂਦਾ ਹੈ, ਰਾਮ ਸੀਤਾ ਨਾਲ ਤੇ ਕ੍ਰਿਸ਼ਨ ਮਹਾਰਾਜ ਨਾਲ ਵੀ।
ਹੋਲੀ ਦਾ ਤਿਓਹਾਰ ਰਾਮ ਜੀ ਵੇਲੇ ਵੀ ਮਨਾਇਆ ਜਾਂਦਾ ਸੀ।
ਇੱਕ ਗੀਤ ਪੇਸ਼ ਹੈ:-
ਅਵਧ ਮਾ ਹੋਲੀ ਖੇਲੇ ਰਘੁਵੀਰਾ, ਓ ਕੇਕਰੇ ਹਾਥ ਢੋਲਕ ਭਲ ਸੋਹੇ, ਕੇਕਰੇ ਹਾਥ ਮੰਜ਼ੀਰਾ
ਰਾਮ ਕੇ ਹਾਥ ਢੋਲਕ ਭਲ ਸੋਹੇ, ਏ ਕੇਕਰੇ ਹਾਥ ਅੰਬੀਰਾ
ਭਰਤ ਕੇ ਹਾਥ ਕਨਕ ਪਿਚਕਾਰੀ ਸ਼ਤਰੂਘਨ ਹਾਥ ਅੰਬੀਰਾ।
ਲ਼ੱਠ ਮਾਰ ਹੋਲੀ – ਕ੍ਰਿਸ਼ਨ ਦੇ ਪਿੰਡ ਨੰਦਗਾਂਵ ਦੇ ਪੁਰਸ਼ ਰਾਧਾ ਦੇ ਮੰਦਰ ਤੇ ਝੰਡਾ ਝੁਲਾਵਨ ਦੀ ਕੋਸ਼ਿਸ਼ ਕਰਦੇ ਹਨ (ਬਰਸਾਨੇ ਦੀਆਂ ਔਰਤਾਂ ਇਕੱਠੀਆਂ ਹੋ ਕੇ ਸੱਜ ਧੱਜ ਕੇ ਲੱਠ ਮਾਰਦੀਆਂ ਉਹਨਾਂ ਨੂੰ ਰੋਕਦੀਆਂ ਹਨ।ਇਸ ਵਿੱਚ ਗੁਲਾਲ ਵੀ ਖੂਬ ਉਡਦਾ ਹੈ ਤੇ ਡਾਂਡੀਆ ਵੀ ਖੇਡਿਆ ਜਾਂਦਾ ਹੈ।ਪਰ ਲੱਠਾਂ ਦਾ ਪੁਰਸ਼ ਵਿਰੋਧ ਨਹੀਂ ਕਰ ਸਕਦੇ।ਉਹ ਲੱਠਾਂ ਖਾਂਦੇ, ਬੱਚਦੇ ਬਚਾਉਂਦੇ ਝੰਡਾ ਝੁਲਾ ਦੇਂਦੇ ਹਨ।ਨਾਲ ਹੀ ਗੀਤ ਸੰਗੀਤ ਵੀ ਚੱਲਦਾ ਹੈ:-
ਆਜ ਬਰਿਜ ਮੈਂ ਹੋਲੀ ਹੈ ਰਸੀਆ, ਹੋਲੀ ਰੇ ਰਸੀਆ ਬਰਜੋਰੀ ਰੇ ਰਸੀਆ।
ਉੜਤ ਗੁਲਾਲ ਲਾਲ ਭਏ ਬਾਦਰ, ਕੇਸ ਰੰਗ ਮੇਂ ਬਚੀ ਰੇ ਰਸੀਆ।
ਫੈਂਕ ਗੁਲਾਲ ਹਾਥ ਪਿਚਕਾਰੀ, ਮਾਰਤ ਭਰ ਭਰ ਪਿਚਕਾਰੀ ਰੇ ਰਸੀਆ।
ਇਤਨੇ ਆਏ ਕੰਵਾਰੇ ਕਨ੍ਹੀਆ, ਔਰਤੋਂ ਕੰਵਾਰੀ ਕਿਸ਼ੋਰੀ ਰੇ ਰਸੀਆ।
ਨੰਦ ਗਰਾਮ ਕੇ ਜੁੜੇ ਹੈ ਸਖਾ ਸਭ, ਬਰਸਾਨੇ ਕੌ ਗੋਰੀ ਰੇ ਰਸੀਆ।
ਦੋਨੋਂ ਮਿਲ ਭਾਗ ਪਰਸਪਰ ਖੇਲੇਂ, ਕਹਿ ਕਹਿ ਹੋਲੀ ਹੋਲੀ ਰੇ ਰਸੀਆ।
ਇਸ ਦਿਨ ਹਰ ਘਰ ਹੋਲੀ ਖੇਡੀ ਜਾਂਦੀ ਹੈ।ਫਿਲਮੀਂ ਹਸਤੀਆਂ ਵੀ ਹੋਲੀ ਖੇਡਦੀਆਂ ਹਨ।ਕਈ ਫਿਲਮਾਂ ਵਿੱਚ ਹੋਲੀ ਦੇ ਗਾਣੇ ਵੀ ਪਾਏ ਜਾਂਦੇ ਹਨ।ਜਿਵੇਂ:-
ਚਲੋ ਸਹੇਲੀ ਚਲੋ ਸਾਥੀ, ਹੋਲੀ ਕੇ ਦਿਨ ਖਿਲ ਖਿਲ ਜਾਤੇ ਹੈਂ
ਰੰਗ ਮੇਂ ਰੰਗ ਮਿਲ ਜਾਤੇ ਹੈਂ।ਗਿਲੇ ਸ਼ਿਕਵੇ ਭੂਲ ਕੇ ਗਲੇ ਮਿਲ ਜਾਤੇ ਹੈਂ…..
ਸਾਡੇ ਰਾਜਸੀ ਲੀਡਰ ਵੀ ਹੋਲੀ ਦੇ ਤਿਉਹਾਰ ਨੂੰ ਮਨਾਉਂਦੇ ਹਨ।ਫਿਲਮਾਂ ਦੀ ਦੇਖੋ ਦੇਖੀ ਪਿਚਕਾਰੀਆਂ ਭਰ ਭਰ ਇੱਕ ਦੂਜੇ ਤੇ ਮਾਰੀਆਂ ਜਾਂਦੀਆਂ ਹਨ।ਇੱਕ ਦੂਜੇ ਦੇ ਮੁੱਖੜਿਆਂ ਨੂੰ ਹਥੇਲੀਆਂ ਨਾਲ ਰੰਗਿਆ ਜਾਂਦਾ ਹੈ।ਔਰਤਾਂ-ਮਰਦ ਖੂਬ ਹਾਸਾ ਮਜ਼ਾਕ ਵੀ ਕਰਦੇ ਹਨ।ਕਵੀ-ਜਨ ਲੋਕ ਬਹੁਤ ਰੰਗ ਬੰਨ੍ਹਦੇ ਹਨ।ਇੱਕ ਦੂਜੇ ਤੇ ਤਿਖੇ ਬਾਣ ਛੱਡਦੇ ਹਨ।ਰਾਜਸੀ ਨੇਤਾਵਾਂ ਨੂੰ ਵੀ ਨਹੀਂ ਬਖਸ਼ਦੇ।ਉਹ ਵੀ ਸਭ ਕੁੱਝ ਖੁਸ਼ੀ ਖੁਸ਼ੀ ਸੁਣ ਲੈਂਦੇ ਹਨ।
ਦੋਸਤੋ ਰੰਗਾਂ ਬਾਰੇ ਕੁੱਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਚੰਗਾ ਹੈ। ਹੋਲੀ ਖੇਡਣ ਤੋਂ ਪਹਿਲਾਂ ਸਰੀਰਾਂ ਤੇ ਸਰੋਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਲਿਆ ਜਾਵੇ।ਅੱਖਾਂ ‘ਤੇ ਚਸਮੇਂ ਲਗਾ ਲਏ ਜਾਣ।ਚਾਇਨਾ ਦੇ ਰੰਗ ਨਾ ਵਰਤੇ ਜਾਣ।ਕੁਦਰਤੀ ਰੰਗ ਜੋ ਕੇਸੂ ਦੇ ਫੁੱਲਾਂ ਤੋਂ ਤਿਆਰ ਹੁੰਦਾ ਹੈ, ਵਰਤਿਆ ਜਾਵੇ।ਖਾਣ ਵਾਲੇ ਰੰਗ ਮਿਲਾ ਕੇ ਆਪ ਹੀ ਸੁੱਕੇ ਗਿੱਲੇ ਰੰਗ ਤਿਆਰ ਕਰ ਲਏ ਜਾਣ।ਕਾਲਾ ਤੇਲ, ਗਰੀਸ, ਚਿੱਕੜ, ਗੰਦੇ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ।ਲੜਾਈ ਝਗੜੇ ਤੋਂ ਬਚਿਆ ਜਾਵੇ।ਮੋਟਰਸਾਈਕਲਾਂ ਤੇ ਗਲੀਆਂ ਬਜ਼ਾਰਾਂ ਵਿੱਚ, ਰਾਹ ਜਾਂਦੇ ਰਾਹੀਆਂ ਤੇ ਰੰਗ ਸੁੱਟਣ ਤੋਂ ਪਰਹੇਜ਼ ਕੀਤਾ ਜਾਵੇ।ਰੰਗ ਉਤਾਰਨ ਲਈ ਨਹਾਉਣ ਵਾਲੇ ਸਾਬਣ ਦੀ ਹੀ ਵਰਤੋਂ ਕੀਤੀ ਜਾਵੇ।ਅਸਪੰਜ਼ ਪੋਲਾ-ਪੋਲਾ ਸਰੀਰ ‘ਤੇ ਫੇਰਿਆ ਜਾਵੇ, ਚਮੜੀ ਨੂੰ ਖਰੋਚ ਆਉੇਣ ਤੋਂ ਬਚਾਇਆ ਜਾਵੇ। ਹੋਲੀ ਦੀ ਆੜ ਵਿੱਚ ਔਰਤਾਂ ਨਾਲ ਛੇੜ ਛਾੜ ਕਰਨ ਤੋਂ ਬਚਿਆ ਜਾਵੇ।
ਖੁਸ਼ੀਆਂ ਦਾ ਤਿਓਹਾਰ ਖੁਸ਼ੀਆਂ ਨਾਲ ਹੀ ਮਨਾਇਆ ਜਾਵੇ।28032021
ਮਨਜੀਤ ਸਿੰਘ ਸੌਂਦ
ਟਾਂਗਰਾ।
ਮੋ – 98037-61451