Wednesday, February 12, 2025
Breaking News

ਪੰਜਾਬੀ ਫਿਲਮ ‘ਹਵੇਲੀ ਇਨ ਟਰੱਬਲ’ ਦਾ ਨਿਰਮਾਣ ਜਲਦ – ਨਿਰਦੇਸ਼ਕ ਦੇਵੀ ਸ਼ਰਮਾ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) – ਜੈਸਮੀਨ ਫਿਲਮ ਦੇ ਬੈਨਰ ਹੇਠ ਪੰਜਾਬੀ ਫੀਚਰ ਫਿਲਮ “ਹਵੇਲੀ ਇਨ ਟਰੱਬਲ” ਦਾ ਨਿਰਮਾਣ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਤੋਂ ਪਹਿਲਾ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਇਸ ਬੈਨਰ ਹੇਠ ਬਣ ਚੁੱਕੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਿਆ ਹੈ ਤੇ ਹਿੱਟ ਵੀ ਹੋਈਆਂ ਹਨ।
                 ਫ਼ਿਲਮ ਇੰਡਸਟਰੀ ਦੇ ਨਿਰਦੇਸ਼ਕ ਤੇ ਸਿਨੇਮਾ ਫੋਟੋਗ੍ਰਾਫਰ ਦੇਵੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੀਂ ਫ਼ੀਚਰ ਫਿਲਮ “ਹਵੇਲੀ ਇਨ ਟਰੱਬਲ” ਦੀ ਸਟਾਰ ਕਾਸਟ ਵੀ ਜਲਦੀ ਹੀ ਫਾਈਨਲ ਕਰ ਲਈ ਜਾਵੇਗੀ।ਇਸ ਫ਼ਿਲਮ ਦੀ ਅਨਾਊਸਮੈਂਟ ਗੁਰੂ ਨਗਰੀ ਅੰਮ੍ਰਿਤਸਰ ‘ਚ ਆ ਕੇ ਕੀਤੀ ਹੈ।
ਇਸ ਫ਼ਿਲਮ ਦੇ ਨਿਰਮਾਤਾ ਹਨ ਸੁਮੀਤ ਮਾਣਕ ਹਨ।ਫਿਲਮ ਇੰਡਸਟਰੀ ਦੀ ਪ੍ਰਸਿੱਧ ਲੇਖਿਕਾ ਖੁਸ਼ਬੂ ਸ਼ਰਮਾ ਨੇ ਕਿਹਾ ਕੇ ਫਿਲਮ ਦੀ ਕਹਾਣੀ ਦੂਸਰੀਆਂ ਫ਼ਿਲਮਾਂ ਤੋਂ ਕੁੱਝ ਹਟ ਕੇ ਹੈ।ਇਸ ਫਿਲਮ ਵਿੱਚ ਰੋਮਾਂਸ, ਐਕਸ਼ਨ, ਕਾਮੇਡੀ ਦਾ ਤੜਕਾ ਲੱਗਦਾ ਹੋਇਆ ਨਜ਼ਰ ਆਵੇਗਾ।ਇਸ ਫਿਲਮ ਦੀ ਕਹਾਣੀ ਉਨ੍ਹਾਂ ਐਨ.ਆਰ.ਆਈ ‘ਤੇ ਹੈ ਜੋ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਹਨ ਤੇ ਆਪਣੀ ਸਾਰੀ ਜਾਇਦਾਦ ਇਥੇ ਭਾਰਤ ਵਿੱਚ ਹੀ ਛੱਡ ਜਾਂਦੇ ਹਨ।ਬਾਅਦ ਵਿੱਚ ਉਨ੍ਹਾਂ ਦੀ ਜਾਇਦਾਦ ਦੇ ਨਾਲ ਪਿਛੋਂ ਜੋ ਹੁੰਦਾ ਹੈ, ਉਹ ਸਭ ਇਸ ਫਿਲਮ ਦੇ ਵਿੱਚ ਨਜ਼ਰ ਆਵੇਗਾ !
                  ਫ਼ਿਲਮ ਦੇ ਮੁੱਖ ਕਲਾਕਾਰਾਂ ਵਿੱਚ ਸੁਮੀਤ ਮਾਣਕ, ਲਖਵਿੰਦਰ, ਅਰਵਿੰਦਰ ਭੱਟੀ, ਰਜੇਸ਼ ਭਾਈ, ਗੁਰਿੰਦਰ ਮਕਨਾ, ਦਲਜੀਤ ਅਰੋੜਾ, ਮਲਕੀਤ ਰੋਨੀ, ਗੁਰਚੇਤ ਚਿੱਤਰਕਾਰ, ਗੁਰ ਰੰਧਾਵਾ, ਸਾਜਨ ਕਪੂਰ ਹਰਦੀਪ ਕੌਰ ਖਾਲਸਾ, ਬੌਬ ਖਹਿਰਾ, ਗੁਰਪ੍ਰੀਤ ਭੰਗੂ, ਨੀਤ ਮਾਹਲ, ਪ੍ਰੀਤ ਮੈਂਡੀ, ਸਤਨਾਮ ਬਿਜਲੀਵਾਲ ਤੇ ਨਾਡਾ ਰਜਿੰਦਰ ਆਦਿ ਹਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ

ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …