ਅੰਮ੍ਰਿਤਸਰ, 8 ਅਪ੍ਰੈਲ (ਸੰਧੂ) – ਅਦਾਕਾਰਾ ਤੇ ਗਾਇਕਾ ਸੁਰਲੀਨ ਸ਼ਰਮਾ ਪਹਿਲੀਆਂ ਪੇਸ਼ਕਾਰੀਆਂ ਦੇ ਚੱਲਦਿਆਂ ਹੁਣ ਗੀਤ ‘ਤੇਰੇ ਬਿਨ੍ਹਾਂ ਲੱਗਦਾ ਨਾ ਜੀ ਵੇ’ ਲੈ ਕੇ ਚਰਚਾ ਦੇ ਵਿੱਚ ਹੈ।ਇਸ ਗੀਤ ਦਾ ਵੀਡੀਓੁ ਦਾ ਫਿਲਮਾਂਕਣ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤਾ ਜਾ ਰਿਹਾ ਹੈ।
ਪ੍ਰੋਡਿਊਸਰ ਰਜਨੀ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤ ਸੰਗੀਤ ਖੇਤਰ ਦੀ ਨਾਮਵਰ ਹਸਤੀ ਡੀ.ਜੇ ਮਣੀ ਦੀ ਸ਼ਾਗਿਰਦ ਸੁਰਲੀਨ ਸ਼ਰਮਾ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।ਉਸ ਨੇ ਦੱਸਿਆ ਕਿ ਗੀਤ ‘ਤੇਰੇ ਬਿਨ ਲੱਗਦਾ ਨਾ ਜੀ ਵੇ’ ਦੇ ਬੋਲ ਰਾਜ ਨਿੱਜ਼ਰ ਯੂ.ਐਸ.ਏ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਪ੍ਰੀਤ ਹੈਪੀ ਨੇ ਤਿਆਰ ਕੀਤਾ ਹੈ।ਡਾਇਰੈਕਟਰ ਹਰਪ੍ਰੀਤ ਸਿੰਘ ਦੀ ਡਾਇਰੈਕਸ਼ਨ ਹੇਠ ਤਿਆਰ ਹੋ ਰਹੇ ਇਸ ਸੋਲੋ ਗੀਤ ਨੂੰ ਬਹੁਤ ਜਲਦ ਆਰ.ਐਨ ਮਿਊਜਿਕ ਕੰਪਨੀ ਰਿਕਾਰਡਜ਼ ਦੇ ਵੱਲੋਂ ਰਲੀਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਕਮਲ ਜੰਜੁਆ ਦੇ ਇਸ ਪ੍ਰੋਜੈਕਟ ਦੀ ਵੀਡੀਓੁਗ੍ਰਾਫੀ ਏਕਮਨ ਫਿਲਮਜ਼ ਦੇ ਵੱਲੋਂ ਕੈਮਰਾਮੈਨ ਨਮਤਾਜ ਖਾਨ ਦੇ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਲੋਕੋਸ਼ਨਾ ‘ਤੇ ਕੀਤੀ ਜਾ ਰਹੀ ਹੈ।
ਮੇਕਅੱਪਮੈਨ ਕੁਲਵੰਤ ਵੱਲੋਂ ਅੰਮ੍ਰਿਤਸਰ ਦੀ ਨਾਮਵਰ ਅਦਾਕਾਰਾ ਤੇ ਮਾਡਲ ਕਵਲ ਢਿੱਲੋਂ ਤੇ ਸੈਵਨਪ੍ਰੀਤ ਦੀ ਜੋੜੀ ਨੂੰ ਆਕਰਸ਼ਕ ਤਰੀਕੇ ਨਾਲ ਗੀਤ ਵਿੱਚ ਪੇਸ਼ ਕੀਤਾ ਗਿਆ ਹੈ।ਉਸ ਨੇ ਦੱਸਿਆ ਕਿ ਬਹੁਤ ਜਲਦ ਗੀਤ ‘ਤੇਰੇ ਬਿਨ ਲੱਗਦਾ ਨਾ ਜੀ ਵੇ’ ਪੰਜਾਬੀ ਦਰਸ਼ਕਾਂ ਦੀ ਕਚਹਿਰੀ ‘ਚ ਭੇਜਿਆ ਪੇਸ਼ ਕੀਤਾ ਜਾਵੇਗਾ।