ਧੂਰੀ, 8 ਅਪ੍ਰੈਲ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਸੱਦੇ ‘ਤੇ ਬਿਜਲੀ ਬਿਲਾਂ ਦੇ ਵਿਰੋਧ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਵੱਖ-ਵੱਖ ਥਾਂਈਂ ਬਿਜਲੀ ਬਿਲ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸੇ ਲੜੀ ‘ਚ ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਸੰਦੀਪ ਸਿੰਗਲਾ ਨੇ ਪਾਰਟੀ ਵਰਕਰਾਂ ਸਮੇਤ ਅੱਜ ਧੂਰੀ ਵਿਖੇ ਬਿਜ਼ਲੀ ਬਿਲ ਫੂਕਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਛੁਟਕਾਰਾ ਦਿਵਾਉਣ ਅਤੇ ਆਮ ਲੋਕਾਂ ਨੂੰ ਇਸ ਲੁੱਟ-ਖਸੁੱਟ ਤੋਂ ਜਾਗਰੂਕ ਕਰਨ ਲਈ ਬਿਜ਼ਲੀ ਬਿਲ ਫੂਕੇ ਗਏ ਹਨ।ਦਿੱਲੀ ਵਿਖੇ ਬਿਜ਼ਲੀ ਦੇ ਇੱਕ ਯੂਨਿਟ ਵੀ ਪੈਦਾਵਾਰ ਨਹੀਂ ਹੁੰਦੀ, ਇਸ ਦੇ ਬਾਵਜੂਦ ਵੀ 70% ਤੋਂ ਵੱਧ ਲੋਕਾਂ ਦੇ ਬਿਜ਼ਲੀ ਬਿਲ ਜੀਰੋ ਆ ਰਹੇ ਹਨ, ਜਦੋਂਕਿ ਬਿਜ਼ਲੀ ਪੈਦਾ ਕਰਨ ਵਾਲੇ ਸੂਬੇ ਪੰਜਾਬ ਵਿੱਚ ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਵਪਾਰੀਆਂ ਨੂੰ ਲਗਾਏ ਗਏ 2400/- ਰੁਪਏ ਸਲਾਨਾ ਸਟੇਟ ਡਿਵੈਲਪਮੈਂਟ ਟੈਕਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿੱਚ ਵਪਾਰੀਆਂ ‘ਤੇ ਲੱਗਿਆ ਇਹ ਨਾਦਰਸ਼ਾਹੀ ਟੈਕਸ ਵਾਪਸ ਕਰਵਾ ਕੇ ਹੀ ਦਮ ਲਵੇਗੀ।ਕਿਸਾਨ ਅੰਦੋਲਨ ਅਤੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵਪਾਰੀ ਪਹਿਲਾਂ ਹੀ ਘਾਟੇ ਦੀ ਮਾਰ ਹੇਠ ਹੈ।
ਇਸ ਮੌਕੇ ਹਰਭਜਨ ਸਿੰਘ ਨੰਬਰਦਾਰ, ਜਸਪਾਲ ਸਿੰਘ ਭੁੱਲਰ, ਜੋਗਿੰਦਰ ਸਿੰਘ ਜੇ.ਈ, ਰਘਵੀਰ ਸਿੰਘ ਬੱਗਾ, ਨਿਰਮਲ ਸਿੰਘ ਬੇਨੜਾ, ਚੇਤਨ ਸਿੰਗਲਾ, ਰੋਹਿਤ, ਸੋਨੀ ਅਤੇ ਸੁਖਬੀਰ ਸਿੰਘ ਸੋਢੀ ਆਦਿ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …