ਕਪੂਰਥਲਾ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਨਿਊ ਏ.ਡੀ.ਆਰ ਸੈਂਟਰ ਕਪੂਰਥਲਾ ਵਿਖੇ ਸਮੂਹ ਪੈਨਲ ਦੇ
ਵਕੀਲ ਸਾਹਿਬਾਨ ਨਾਲ ਮਾਸਿਕ ਮੀਟਿੰਗ ਮਹੇਸ਼ ਕੁਮਾਰ ਸ਼ਰਮਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਕੀਤੀ ਗਈ।
ਮੀਟਿੰਗ ਦੌਰਾਨ ਉਨਾਂ ਪੈਨਲ ਦੇ ਵਕੀਲ ਸਾਹਿਬਾਨ ਨੂੰ ਕਿਹਾ ਕਿ ਕਾਨੂੰਨੀ ਸਹਾਇਤਾ ਸਕੀਮ ਅਧੀਨ ਉਨ੍ਹਾਂ ਨੂੰ ਭੇਜੇ ਜਾਂਦੇ ਪ੍ਰਾਰਥੀਆਂ ਦੇ ਕੇਸਾਂ ਦੀ ਅਦਾਲਤੀ ਚਾਰਾਜੋਈ ਸੰਬੰਧੀ ਸੰਬੰਧਤ ਪ੍ਰਾਰਥੀਆਂ ਨੂੰ ਅਦਾਲਤ ਵਿੱਚ ਕੀਤੀ ਗਈ ਪੈਰਵਾਈ ਅਤੇ ਅਗਲੀ ਤਾਰੀਖ/ ਪੇਸ਼ੀ ਬਾਰੇ ਉਨ੍ਹਾਂ ਦੇ ਮੋਬਾਇਲ ‘ਤੇ ਸੰਦੇਸ਼ ਭੇਜਣ ਲਈ ਸੁਝਾਅ ਦਿੱਤਾ ਅਤੇ ਕੇਸ ਨਾਲ ਸੰਬੰਧਤ ਲੀਗਲ ਏਡ ਕਾਰਡਾਂ ਨੂੰ ਸਮੇਂ ਸਿਰ ਅਪਡੇਟ ਕੀਤਾ ਜਾਵੇ ਤਾਂ ਜੋ ਫਰੰਟ ਆਫਿਸ ਵਿੱਚ ਆਉਂਦੇ
ਪ੍ਰਾਰਥੀਆਂ ਨੂੰ ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਸੰਬੰਧੀ ਜਾਗਰੂਕ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਜਿਲਾ ਕਪੂਰਥਲਾ, ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਭੁੱਲਥ ਦੀਆਂ ਅਦਾਲਤਾਂ ਵਿਖੇ ਮਿਤੀ 10-07-2021 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ‘ਚ ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਵਲੋਂ ਪੈਨਲ ਵਕੀਲ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਮੰਗਤ ਰਾਮ ਕਾਲੀਆ, ਸਤਨਾਮ ਸਿੰਘ ਨੱਢਾ, ਸਰਮੇਸ਼ ਲਾਲ, ਨੀਲਮ ਕੁਮਾਰੀ, ਸੁਰੇਸ਼ ਕਾਲੀਆ, ਵਿਕਾਸ ਓਪਲ, ਵਿਕਾਸ ਠਾਕੁਰ, ਮਾਧਵ ਧੀਰ, ਮਨਪ੍ਰੀਤ ਸਿੰਘ ਵਾਲੀਆ, ਹਰਮਨਦੀਪ ਸਿੰਘ, ਹਰਅਨਮੋਲ ਸਿੰਘ, ਪਵਨ ਕਾਲੀਆ ਅਤੇ ਦੀਪਤੀ ਮਰਵਾਹਾ ਐਡਵੋਕੇਟਸ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media