ਅੰਮ੍ਰਿਤਸਰ 12 ਅਪ੍ਰੈਲ (ਖੁਰਮਣੀਆਂ) – ਅਜੋਕੀ ਭੱਜ ਦੌੜ ਦੀ ਜ਼ਿੰਦਗੀ ‘ਚ ਅਸੀਂ ਖੁਰਾਕ ਅਤੇ ਕਸਰਤ ਨਾਲ ਚੰਗੀ ਸਰੀਰਕ ਸਿਹਤ ਬਣਾਈ ਰੱਖਣ ਦੀ ਪੂਰੀ
ਕੋਸ਼ਿਸ਼ ਕਰਦੇ ਹਾਂ।ਪਰ ਕਈ ਵਾਰ ਸਰੀਰ ਵਿਚ ਵਾਧੂ ਤੇ ਜਿੱਦੀ ਚਰਬੀ ਇਕੱਠੀ ਹੋ ਜਾਂਦੀ ਹੈ, ਜੋ ਸਮੇਂ ਅਤੇ ਪ੍ਰੇਰਣਾ ਦੀ ਘਾਟ ਕਾਰਨ ਘਟਾਉਣੀ ਮੁਸ਼ਕਲ ਹੋ ਜਾਂਦੀ ਹੈ।ਡਾ. ਮਨੀਲਾ ਵਲੋਂ ਸਥਾਨਕ ਰਣਜੀਤ ਐਵਨਿਉ ਸਥਿਤ ਸਰਜਰੀ ਹਸਪਤਾਲ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਲਾਈਪੋਸਕਸ਼ਨ ਇਕ ਕਾਸਮੈਟਿਕ ਵਿਧੀ ਹੈ, ਜੋ ਅਣਚਾਹੀ ਚਰਬੀ ਨੂੰ ਹਟਾਉਣ ਅਤੇ ਸਰੀਰ ਨੂੰ ਸਹੀ ਰੂਪ ਦੇਣ ਲਈ ਵਰਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਇਸ ਵਿੱਚ ਉਚ ਵੈਕਿਉਮ ਪ੍ਰੈਸ਼ਰ ਤਹਿਤ ਕੈਨੁਨੁਲਾ ਦੀ ਵਰਤੋਂ ਕਰਦਿਆਂ ਚਰਬੀ ਦੇ ਛੋਟੇ ਹਿਸੇ ਨੂੰ ਬਾਹਰ ਕੱਢਿਆ ਜਾਂਦਾ ਹੈ।ਇਹ ਇਕ ਸੁਰੱਖਿਅਤ ਪ੍ਰਕਿਰਿਆ ਹੈ ਅਤੇ ਇਸ ਆਪ੍ਰੇਸ਼਼ਨ ਵਿੱਚ ਕਿਸੇ ਟਾਂਕੇ ਦੀ ਲੋੜ ਨਹੀਂ ਪੈਂਦੀ।ਡਾ. ਮਨੀਲਾ ਨੇ ਕਿਹਾ ਕਿ ਇਹ ਵਿਧੀ ਸਰੀਰ ਦੇ ਵੱਖ-ਵੱਖ ਹਿੱਸਿਆਂ `ਤੇ ਕੀਤੀ ਜਾ ਸਕਦੀ ਹੈ।ਜਿਥੇ ਚਰਬੀ ਇਕੱਠੀ ਹੁੰਦੀ ਹੈ ਜਿਵੇਂ ਪੱਟਾਂ, ਚੂਲੇ, ਬਾਂਹ, ਪੇਟ, ਠੋਡੀ, ਛਾਤੀ ਆਦਿ।ਇਹ ਭਾਰ ਘਟਾਉਣ ਦੀ ਵਿਧੀ ਨਹੀਂ, ਬਲਕਿ ਸਰੀਰ ਨੂੰ ਸਹੀ ਰੂਪ ਦੇਣ ‘ਚ ਮਦਦ ਕਰਦੀ ਹੈ ਅਤੇ ਚਮੜੀ ਵੀ ਕੱਸੀ ਜਾਂਦੀ ਹੈ।ਉਹਨਾਂ ਕਿਹਾ ਕਿ ਇਕ ਸਹੀ ਆਕਾਰ ਵਾਲਾ ਸਰੀਰ ਮਨੁੱਖ ਦੇ ਵਿਸ਼ਵਾਸ ਨੂੰ ਵਧਾ ਕੇ ਉਸ ਦੇ ਦ੍ਰਿਸ਼ਟੀਕੋਣ ਨੂੰ ਚੰਗੇ ਜੀਵਨ ਵਿੱਚ ਬਦਲ ਦਿੰਦਾ ਹੈ।
ਇਸ ਮੌਕੇ ਡਾ. ਜਗਤਾਰ ਸਿੰਘ ਐਮ.ਡੀ ਗਾਇਨੇਕੋਲੋਜੀ ਡਾ. ਸ਼ੈਲਿੰਦਰਜੀਤ ਸਿੰਘ ਐਮ.ਐਸ.ਆਰਥੋ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media