Saturday, September 26, 2026

ਆਰੀਆ ਸਮਾਜ ਸਥਾਪਨਾ ਦਿਵਸ ਅਤੇ ਮਹਾਤਮਾ ਹੰਸ ਰਾਜ ਜਯੰਤੀ ਨੂੰ ਸਮਰਪਿਤ ਵਿਸ਼ੇਸ਼ ਹਵਨ

ਅੰਮ੍ਰਿਤਸਰ, 25 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਆਰੀਆ ਸਮਾਜ ਸਥਾਪਨਾ ਦਿਵਸ ਅਤੇ ਮਹਾਤਮਾ ਹੰਸ ਰਾਜ ਜਯੰਤੀ ਨੂੰ ਸਮਰਪਿਤ ਹਵਨ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆਂ ਸ਼ਰਮਾ ਅਤੇ ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ ਸੁਦਰਸ਼ਨ ਕਪੂਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
                   ਪ੍ਰਿੰਸੀਪਲ ਨੇ ਹਵਨ ਵਿੱਚ ਸ਼ਾਮਲ ਸਭ ਮੈਂਬਰਾਂ ਨੂੰ ਆਰੀਆ ਸਮਾਜ ਸਥਾਪਨਾ ਦਿਵਸ ਅਤੇ ਮਹਾਤਮਾ ਹੰਸ ਰਾਜ ਦੇ ਜਨਮ ਉਤਸਵ ਦੀ ਵਧਾਈ ਦਿੱਤੀ।ਉਨਾਂ ਸਵਾਮੀ ਦਯਾਨੰਦ ਵਲੋ ਸਥਾਪਿਤ ਆਰੀਆ ਸਮਾਜ ਸੰਸਥਾ ਦੀ ਸਥਾਪਨਾ ਤੇ ਉਸ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਜ ਨੂੰ ਵਧੀਆ ਬਣਾਉਣਾ ਹੀ ਆਰੀਆ ਸਮਾਜ ਦਾ ਧਰਮ ਹੈ।ਮਹਾਤਮਾ ਹੰਸ ਰਾਜ ਬਾਰੇ ਉਨਾਂ ਕਿਹਾ ਕਿ ਮਹਾਤਮਾ ਹੰਸ ਰਾਜ ਜੀ ਨੇ ਸਵਾਮੀ ਦਯਾਨੰਦ ਜੀ ਦੀਆਂ ਸਿੱਖਿਆਵਾਂ ਨੂੰ ਬਰਕਰਾਰ ਰੱਖਣ ਲਈ ਡੀ.ਏ.ਵੀ ਸੰਸਥਾ ਤਹਿਤ ਵਿਦਿਅਕ ਅਦਾਰੇ ਖੋਲਣ ਦਾ ਫੈਸਲਾ ਕੀਤਾ।ਇਹਨਾਂ ਸੰਸਥਾਵਾਂ ਦਾ ਮੂਲ ਮੰਤਵ ਵਿਦਿਆਰਥੀਆਂ ਦੇ ਕਿਰਦਾਰ ਨੂੰ ਉਚਾ ਅਤੇ ਸਮਾਜ ਵਿੱਚ ਵਿਚਰਣ ਦੇ ਯੋਗ ਬਣਾਉਣਾ ਹੈ। ਰੁੱਖਾ ਦੀ ਮਹੱਤਤਾ ਦੱਸਦਿਆਂ ਉਨਾਂ ਕਿਹਾ ਕਿ ਹਵਨ ਕਰਨ ਦਾ ਮਕਸਦ ਵੀ ਵਾਤਾਵਰਨ ਨੂੰ ਸਵੱਛ ਕਰਨਾ ਹੈ। ਸੁਦਰਸ਼ਨ ਕਪੂਰ ਨੇ ਕਿਹਾ ਕਿ ਸਾਨੂੰ ਉਸ ਪ੍ਰਮਾਤਮਾ ਦਾ ਹਮੇਸ਼ਾਂ ਧੰਨਵਾਦ ਕਰਨਾ ਚਾਹੀਦਾ ਹੈ ਜਿਹਨਾਂ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ।
                         ਇਸ ਮੌਕੇ ‘ਤੇ ਸੰਗੀਤ ਵਿਭਾਗ ਵਲੋਂ ਸ਼ਬਦ ਗਾਇਨ ਪੇਸ਼ ਕੀਤਾ ਗਿਆ।ਡਾ. ਸ਼ੈਲੀ ਜੱਗੀ ਅਤੇ ਵਿਜੈ ਮਹਿਕ ਨੇ ਸੁਦਰਸ਼ਨ ਕਪੂਰ ਦੇ ਜਨਮ ਦਿਨ ‘ਤੇ ਦੇਵਵਾਨੀ ਸੰਸਕ੍ਰਿਤ ਵਿੱਚ ਗੀਤ ਪੇਸ਼ ਕੀਤਾ।ਹਿੰਦੀ ਵਿਭਾਗ ਮੁਖੀ ਡਾ. ਅਨੀਤਾ ਨਰਿੰਦਰ ਨੇ ਮੰਚ ਸੰਚਾਲਨ ਕੀਤਾ ਤੇ ਪ੍ਰਿੰਸੀਪਲ ਮੈਡਮ, ਸੁਦਰਸ਼ਨ ਕਪੂਰ, ਬਲਬੀਰ ਕੌਰ ਬੇਦੀ ਅਤੇ ਸਾਰੇ ਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦਾ ਧੰਨਵਾਦ ਕੀਤਾ।ਸੁਦਰਸ਼ਨ ਕਪੂਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰੋਗਰਾਮ ਦੌਰਾਨ ਜ਼ਿਲਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਸੋਸ਼ਲ ਡਿਸਟੈਂਸਿੰਗ ਦਾ ਪਾਲਜ਼ ਕੀਤਾ ਗਿਆ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …