ਧੂਰੀ, 25 ਅਪ੍ਰੈਲ (ਪ੍ਰਵੀਨ ਧੂਰੀ) – ਲਾਕਡਾਊਨ ਦੀ ਉਲੰਘਣਾ ਕਰਨ ‘ਤੇ ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਸਥਾਨਕ ਬੱਸ ਸਟੈਂਡ ਰੋਡ ਸਥਿਤ ਦੀਪ ਢਾਬਾ ਮਾਲਕ ਹਰਦੀਪ ਸਿੰਘ ਦੀਪ ਖਿਲਾਫ ਕੇਸ ਦਰਜ਼ ਕੀਤਾ ਹੈ।ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਦੀਪ ਨੇ ਆਪਣੇ ਢਾਬੇ ਅੰਦਰ ਰੋਟੀ ਖਾਣ ਲਈ 10-15 ਗ੍ਰਾਹਕ ਬਿਠਾਏ ਸਨ।ਜਦ ਪੁਲਿਸ ਪਾਰਟੀ ਨੇ ਛਾਪਾ ਮਾਰਿਆ ਤਾਂ ਉਸ ਵੇਲੇ ਵੀ ਢਾਬੇ ‘ਤੇ ਲੋਕ ਖਾਣਾ ਖਾ ਰਹੇ ਸਨ।ਉਹਨਾਂ ਦੱਸਿਆ ਕਿ ਢਾਬੇ ਦੇ ਮਾਲਕ ਹਰਦੀਪ ਸਿੰਘ ਦੀਪ ਨੂੰ ਗ੍ਰਿਫਤਾਰ ਕਰਨ ਉਪਰੰਤ ਜਮਾਨਤ ‘ਤੇ ਛੱਡ ਦਿੱਤਾ ਗਿਆ।
ਇਸੇ ਦੌਰਾਨ ਥਾਣਾ ਸਿਟੀ ਧੂਰੀ ਦੇ ਮੁਖੀ ਦੀਪਇੰਦਰ ਸਿੰਘ ਜੇਜੀ ਨੇ ਚੇਤਾਵਨੀ ਦਿੱਤੀ ਹੈ ਕਿ ਲਾਕਡਾਊਨ ਦੀ ਉਲੰਘਣਾ ਕਰਨ ਵਾਲ਼ਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …