ਅੰਮ੍ਰਿਤਸਰ, 4 ਮਈ (ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਨਗਰ ਨਿਗਮ ਦੀ ਵਾਰਡ ਨੰ. 76 ਦੇ ਵਿੱਚ ਪੈਂਦੀ ਸ਼ਹਿਰ ਦੀ ਸਭ ਤੋਂ ਸਾਫ ਸੁਥਰੀ ਤੇ ਆਕਰਸ਼ਕ ਦਿੱਖ ਵਾਲੀ ਮੋਹਰੀ ਕਲੌਨੀ ਕਬੀਰ ਪਾਰਕ ਤੇ ਗੁਰੂ ਤੇਗ ਬਹਾਦਰ ਨਗਰ ਦੇ ਇਲਾਕਾ ਨਿਵਾਸੀਆਂ ਵਲੋਂ ਬਣਾਏ ਗਏ ਸੰਤ ਸ਼ੰਕਰ ਸਿੰਘ ਯਾਦਗਾਰੀ ਦਾ ਉਦਘਾਟਨ ਇਲਾਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਤੇ ਐਸ.ਜੀ.ਪੀ.ਸੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਦੇ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਇਹ ਗੇਟ ਕਬੀਰ ਪਾਰਕ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਯਤਨਾਂ ਸਦਕਾ ਕਬੀਰ ਪਾਰਕ ਤੇ ਗੁਰੂ ਤੇਗ ਬਹਾਦਰ ਨਗਰ ਦੇ ਇਲਾਕਾ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਕੱਤਰ ਕੀਤੀ ਗਈ 8 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਤਿਆਰ ਕੀਤਾ ਗਿਆ ਹੈ।ਕਬੀਰ ਪਾਰਕ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਗੇਟ ਕਲੌਨੀ ਨਿਵਾਸੀ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਵਰਦਾਨ ਸਾਬਿਤ ਹੋਵੇਗਾ।ਉਦਘਾਟਨ ਤੋਂ ਪਹਿਲਾਂ ਕਬੀਰ ਪਾਰਕ ਸਥਿਤ ਗੁਰਦੁਆਰਾ ਸਾਧ ਸੰਗਤ ਸੰਤ ਸ਼ੰਕਰ ਸਿੰਘ ਜੀ ਦੇ ਮੁੱਖ ਗ੍ਰੰਥੀ ਬਾਬਾ ਸਰਬਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ।
ਵਾਰਡ ਕੌਂਸਲਰ ਸੁਖਦੇਵ ਸਿੰਘ ਚਾਹਲ ਅਤੇ ਐਸ.ਜੀ.ਪੀ.ਸੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਨੇ ਦੋਨ੍ਹਾਂ ਕਲੌਨੀਆਂ ਦੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਹਿਰਦ ਤੇ ਸੰਜ਼ੀਦਗੀ ਭਰਪੂਰ ਸੋਚ ਦੇ ਬਲਬੂਤੇ ਹੀ ਇਹ ਇਲਾਕਾ ਸ਼ਹਿਰ ਦਾ ਸਭ ਤੋਂ ਸਾਫ ਸੁੱਥਰਾ ਤੇ ਖੁਸ਼ਗਵਾਰ ਮਾਹੌਲ ਵਾਲਾ ਮੋਹਰੀ ਇਲਾਕਾ ਹੋ ਨਿਬੜਿਆ ਹੈ।
ਜਿਕਰਯੋਗ ਹੈ ਕਿ ਕਬੀਰ ਪਾਰਕ ਤੇ ਗੁਰੂ ਤੇਗ ਬਹਾਦਰ ਨਗਰ ਸ਼ਹਿਰ ਦੇ ਅਜਿਹੇ ਦੋ ਇਲਾਕੇ ਹਨ ਜਿੱਥੇ ਕੇਂਦਰ ਤੇ ਪੰਜਾਬ ਸਰਕਾਰ ਦੇ ਹਰੇਕ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਵਸੇਬਾ ਹੈ।ਜਿਸ ਕਾਰਨ ਇਹਨਾਂ ਨੂੰ ਅੰਮ੍ਰਿਤਸਰ ਦੀਆਂ ਮੋਹਰੀ ਕਲੌਨੀ ਬਣਨ ਦਾ ਮਾਣ ਹਾਸਲ ਹੋਇਆ ਹੈ।ਮੋਹਤਬਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਸਰਪ੍ਰਸਤ ਧੰਨਜੀਤ ਸਿੰਘ ਸੰਧੂ ਰਾਜਾਜੰਗ, ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਸੈਕਟਰੀ ਕੰਵਰਦੀਪ ਸਿੰਘ ਉਬਰਾਏ, ਕੈਸ਼ੀਅਰ ਗੁਰਕੰਵਲ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਵੱਸ਼ਪਾਲ ਸਿੰਘ, ਸੈਕਟਰੀ ਇੰਜੀਨੀਅਰ ਐਚ.ਐਸ. ਟਿੰਨਾ, ਡਾ. ਕ੍ਰਿਪਾਲ ਸਿੰਘ ਢਿੱਲੋਂ, ਰਣਜੋਧ ਸਿੰਘ, ਗੁਰਪ੍ਰੀਤ ਸਿੰਘ, ਸਤਿੰਦਰ ਸਿੰਘ ਬੇਦੀ, ਮਨਜਿੰਦਰ ਸਿੰਘ ਬੇਦੀ, ਪ੍ਰੀਤਮ ਸਿੰਘ ਗਿੱਲ, ਗੁਰਦਿਆਲ ਸਿੰਘ ਸ਼ੇਖੋਂ ਕੁਲਜੀਤ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …