1085 ਦੇ ਕਰਵਾਏ ਕਰੋਨਾ ਟੈਸਟ, 71 ਦੇ ਕੀਤੇ ਚਲਾਨ – ਐਸ.ਐਸ.ਪੀ
ਨਵਾਂਸ਼ਹਿਰ, 12 ਮਈ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਹੈ ਕਿ ਲਾਕਡਾਉਨ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਸਖਤੀ ਵਰਤਦੇ ਹੋਏ 2 ਮੁਕੱਦਮੇ ਦਰਜ਼ ਕੀਤੇ ਗਏ ਹਨ ਜਿਸ ਵਿੱਚ ਇਕ ਕਰਿਆਮ ਰੋਡ ਰੇਲਵੇ ਫਾਟਕ ਦੇ ਕੋਲ ਦਲਜੀਤ ਸਿੰਘ ਨਾਮੀ ਇੱਕ ਨੋਜਵਾਨ ਆਪਣੇ ਮੋਟਰਸਾਈਕਲ ਨੂੰ ਸਾਇਡ ‘ਤੇ ਲਗਾ ਕੇ ਬਿਨਾਂ ਮਾਸਕ ਪਹਿਨੇ ਖੜਾ ਸੀ ਅਤੇ ਦੋ ਨੋਜਵਾਨ ਵਿੱਕੀ ਤੇ ਨਾਮ ਹਰਜਿੰਦਰ ਕੁਮਾਰ ਚੋਹਾਨ ਕਰਿਆਮ ਰੋਡ ‘ਤੇ ਪੁਲੀ ਦੇ ਕੋਲ ਆਪਣੇ ਮੋਟਰਸਾਈਕਲ ਨੂੰ ਸਾਇਡ ‘ਤੇ ਲਗਾ ਕੇ ਬਿਨਾਂ ਮਾਸਕ ਪਹਿਨੇ ਖੜੇ ਸਨ।ਇਹਨਾਂ ਖਿਲਾਫ ਥਾਣਾ ਸਿਟੀ ਨਵਾਂਸ਼ਹਿਰ ਵਿਖੇ 2 ਵੱਖ-ਵੱਖ ਮੁਕੱਦਮੇ ਦਰਜ਼ ਕੀਤੇ ਗਏ ਹਨ।
ਇਸ ਤੋ ਇਲਾਵਾ ਪੰਜਾਬ ਸਰਕਾਰ ਵੱਲੋ ਕਰੋਨਾ ਮਾਹਾਂਮਾਰੀ ਸਬੰਧੀ ਦਿੱਤੀਆ ਗਈਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾਂ ਪੁਲਿਸ ਵੱਲੋ ਵੱਖ ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ਤੇ ਘੁੰਮਣ ਵਾਲੇ 1085 ਵਿਅਕਤੀਆਂ ਦੇ ਕਰੋਨਾ ਟੈਸਟ ਕਰਵਾਏ ਗਏ।ਬਿਨਾਂ੍ਹ ਮਾਸਕ ਘੁੰਮ ਰਹੇ 71 ਵਿਅਕਤੀਆਂ ਦੇ ਚਲਾਨ ਕੱਟੇ ਗਏ। ਉਹਨਾਂ ਵੱਲੋ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਵਿਡ-19 ਦੇ ਨਿਯਮਾਂ ਪ੍ਰਤੀ ਲਾਪ੍ਰਵਾਹੀ ਨਾ ਦਿਖਾਉਣ ਤੇ ਲਾਕ ਡਾਂਉਨ/ਨਾਇਟ ਕਰਫਿਊ ਦੇ ਸਮੇਂ ਦੌਰਾਨ ਘਰਾਂ ਤੋ ਬਾਹਰ ਨਾ ਨਿਕਲਣ ਅਤੇ ਇਸ ਘਾਤਕ ਬਿਮਾਰੀ ਨੂੰ ਹਲਕੇ ਵਿੱਚ ਨਾ ਲੈਣ।