ਚੰਡੀਗੜ, 17 ਮਈ (ਪ੍ਰੀਤਮ ਲੁਧਿਆਣਵੀ) – ਪ੍ਰੋਡਿਊਸਰ ਰਵੀ ਮਾਨ (ਕੈਨੇਡਾ) ਤੇ ਪ੍ਰੋਡਿਊਸਰ ਵਿਜੇ ਮੱਟੂ ਦੀ ਹਿੰਦੀ ਟੈਲੀ ਫਿਲਮ ‘ਕਰੋਨਾ ਪੋਜ਼ਟਿਵ’ ਦੀ ਸ਼ੂਟਿੰਗ ਪੰਜਾਬ ਵਿਚ ਮੁਕੰਮਲ ਕਰ ਲਈ ਗਈ ਹੈ।ਫਿਲਮ ਦੇ ਡਾਇਰੈਕਟਰ ਵਿਜੇ ਮੱਟੂ ਹਨ ਤੇ ਕੋ-ਪ੍ਰੋਡਿਊਸਰ ਨਿਰਮਲ ਸਿੰਘ ਭੋਮਾ ਤੇ ਕਰਨੈਲ ਸਿੰਘ ਗੱਗੜਭਾਣਾ ਹਨ।ਫਿਲਮ ਦੀ ਕਹਾਣੀ ਡਾਇਲਾਗ ਤੇ ਸਕਰੀਨ ਪਲੇਅ ਐਲਵਿਨ ਮੱਟੂ ਨੇ ਤਿਆਰ ਕੀਤੇ ਹਨ।ਫਿਲਮ ਦੇ ਕਾਸਟਿੰਗ ਡਾਇਰੈਕਟਰ ਸੋਰਆ ਅਰੋੜਾ ਅਤੇ ਵੰਸ਼ਿਕਾ ਕਨੌਜੀਆ ਹਨ। ਇਸ ਦੀ ਪੋਸਟ ਪ੍ਰੋਡਕਸ਼ਨ ਦਾ ਸਾਰਾ ਕੰਮ ਬੇਸਟ ਸਟੂਡੀਓ ਵਿੱਚ ਕੀਤਾ ਜਾ ਰਿਹਾ ਹੈ।ਇਸ ਦੇ ਕੈਮਰਾਮੈਨ ਹਰਪ੍ਰਗਟ ਸਿੰਘ ਹਨ। ਇਹ ਫਿਲਮ ਐਲਵਿਨ ਫਿਲਮਜ਼ ਤੇ ਹਰਅਗਮ ਮੂਵੀਜ਼ ਦੇ ਬੈਨਰ ਹੇਠ ਰਲੀਜ਼ ਕੀਤੀ ਜਾ ਰਹੀ ਹੈ ਤੇ ਇਸ ਫਿਲਮ ਨੂੰ ਵਿਸ਼ਵ ਭਰ ਵਿਚ ਆਨਲਾਈਨ ਆਰਟ ਬਾਕਸ ਸਿਨੇਮਾ ਰਲੀਜ਼ ਕਰ ਰਿਹਾ ਹੈ।ਫਿਲਮ ਦੇ ਹੀਰੋ ਦਾ ਕਿਰਦਾਰ ਪ੍ਰਿੰਸ ਸ੍ਰੀਵਾਸਤਵ ਨੇ ਅਤੇ ਹੀਰੋਇਨ ਦਾ ਕਿਰਦਾਰ ਸਵੇਤਾ ਸਾਹਨੀ ਨੇ ਬੁਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ ਹੈ, ਜੋ ਪਬਲਿਕ ਨੂੰ ਖ਼ੂਬ ਪਸੰਦ ਆਵੇਗਾ।ਡਾਕਟਰ ਦਾ ਕਿਰਦਾਰ ਫਿਲਮ ਡਾਇਰੈਕਟਰ ਵਿਜੇ ਮੱਟੂ ਤੇ ਜੂਨੀਅਰ ਡਾਕਟਰ ਦਾ ਕਿਰਦਾਰ ਸ਼ਰਨਜੀਤ ਸਿੰਘ ਨੇ ਅਦਾ ਕੀਤਾ ਹੈ।
ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਰਵੀ ਮਾਨ ਤੇ ਵਿਜੇ ਮੱਟੂ ਨੇ ਦੱਸਿਆ ਕਿ ‘ਕਰੋਨਾ ਪੋਜ਼ਟਿਵ’ ਫਿਲਮ ਦੀ ਕਹਾਣੀ ਕਰੋਨਾ ਮਹਾਂਮਾਰੀ ‘ਤੇ ਅਧਾਰਿਤ ਹੈ।ਜਿਸ ਵਿੱਚ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਦੱਸੀਆਂ ਗਈਆਂ ਹਨ ਅਤੇ ਡਾਕਟਰਾਂ ਨੂੰ ਆਪਣਾ ਕਿਰਦਾਰ ਕਿਸ ਤਰਾਂ ਅਦਾ ਕਰਨ ਦੀ ਲੋੜ ਹੈ ਉਹ ਵੀ ਬਾਖੂਬੀ ਦੱਸਿਆ ਗਿਆ ਹੈ।
ਜਿਕਰਯੋਗ ਹੈ ਕਿ ਫਿਲਮ ਇੰਡਸਟਰੀ ਨੂੰ ਇਸ ਵੇਲੇ ਇਸ ਤਰਾਂ ਦੀਆਂ ਸਿੱਖਿਆਦਾਇਕ ਫਿਲਮਾਂ ਬਣਾਉਣ ਦੀ ਲੋੜ ਹੈ।ਜੋ ਆਪਣੇ ਸਰੋਤਿਆਂ ਨੂੰ ਨਵੀਂ ਸੇਧ ਦੇ ਸਕਣ।ਫਿਲਮ ਦੀ ਪੂਰੀ ਟੀਮ ਇਸ ਕਾਰਜ਼ ਲਈ ਮੁਬਾਰਕਬਾਦ ਦੀ ਹੱਕਦਾਰ ਹੈ।
Check Also
ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ
ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …