ਅੰਮ੍ਰਿਤਸਰ, 18 ਮਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ ਟੈਕਸਟਾਈਲ ਪ੍ਰਿੰਟਿੰਗ ਵਿਚ ਫੈਸ਼ਨ ਦੇ ਰੁਝਾਨ
ਵਿਸ਼ੇ ਤੇ ਵਿਸ਼ੇਸ਼ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵਿਭਾਗ ਦੇ ਵਿਦਿਆਰਥੀਆਂ ਤੋਂ ਵਿਸ਼ੇ ਨਾਲ ਸਬੰਧਤ ਮਾਹਿਰਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ।
ਵਿਸ਼ਾ ਮਾਹਿਰ ਡਾ. ਬੀਨੂੰ ਕਪੂਰ , ਮੁਖੀ ਪੀ.ਜੀ. ਡਿਪਾਰਟਮੈਂਟ ਆਫ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਈਨ, ਬੀ.ਬੀ.ਕੇ.ਡੀ.ਏੇ.ਵੀ ਕਾਲਜ ਅੰਮ੍ਰਿਤਸਰ ਦਾ ਪ੍ਰੋਫੈਸਰ ਸਰੋਜ ਬਾਲਾ ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਨੇ ਸਵਾਗਤ ਕੀਤਾ ਅਤੇ ਅਜੋਕੇ ਸਮੇਂ ਦੀ ਟੈਕਸਟਾਈਲ ਇੰਡਸਟ੍ਰੀਜ਼ ਤੇ ਪ੍ਰਿੰਟਿੰਗ ਬਾਰੇ ਚਾਨਣਾ ਪਾਇਆ।
ਡਾ. ਬੀਨੂੰ ਕਪੂਰ ਨੇ ਵਿਦਿਆਰਥੀਆਂ ਨੂੰ ਅੱਜਕਲ੍ਹ ਫੈਸ਼ਨ ਦੇ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਪ੍ਰਿਟਿੰਗ ਜਿਵੇਂ ਕਿ ਡਿਜ਼ੀਟਲ ਟੈਕਸਟਾਈਲ ਪ੍ਰਿਟਿੰਗ ਅਤੇ ਪ੍ਰਚੱਲਿਤ ਬਲਾਕ ਪ੍ਰਿਟਿੰਗ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਦੱਸਿਆ ਕਿ ਅਜਕਲ ਡਿਜ਼ੀਟਲ ਪ੍ਰਿਟਿੰਗ ਬਹੁਤ ਪ੍ਰਚਲਿਤ ਹੈ।ਇਸ ਪ੍ਰਿਟਿੰਗ ਨੂੰ ਕਰਨ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਆਮ ਲੋਕ ਇਸ ਨੂੰ ਥੋੜ੍ਹੀ ਲਾਗਤ ਨਾਲ ਹੀ ਆਪਣੇ ਆਮਦਨ ਦੇ ਸਾਧਨ ਵਿੱਚ ਵਾਧਾ ਕਰ ਸਕਦੇ ਹਨ।ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਵੈਬੀਨਾਰ ਵਿੱਚ ਹਿੱਸਾ ਲਿਆ ਜਿਸ ਨਾਲ ਉਹਨਾਂ ਦੀ ਜਾਣਕਾਰੀ ਵਿੱਚ ਵਾਧਾ ਹੋਇਆ।ਸ੍ਰੀਮਤੀ ਤੇਜਪਾਲ ਕੌਰ ਵਲੋਂ ਵਿਸ਼ਾ ਮਾਹਿਰ, ਡਾਇਰੈਕਟਰ, ਸ਼੍ਰੀਮਤੀ ਪਰਮਜੀਤ ਕੋਰ, ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਸਮੂਹ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ।
ਇਸ ਦੇ ਨਾਲ ਹੀ ਵਿਭਾਗ ਵਿਖੇ ਚੱਲ ਰਹੇ ਇਕ ਸਾਲਾ ਡਿਪਲੋਮਾ ਇਨ ਕੌਸਮੇਟਾਲੋਜੀ ਅਤੇ 6 ਮਹੀਨੇ ਦਾ ਸਰਟੀਫਿਕੇਟ ਕੋਰਸ ਇਨ ਬਿਊਟੀ ਕਲਚਰ ਦੇ ਵਿਦਿਆਰਥੀਆਂ ਦਾ ਨੇਲ ਆਰਟ ਤੇ ਆਈ ਮੇਕਅਪ ਆਨਲਾਈਨ ਕੰਪੀਟੀਸ਼ਨ ਕਰਵਾਇਆ ਗਿਆ ਜਿਸ ਵਿੱਚ ਸਿੱਖਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਇਨਾਮ ਵੀ ਦਿੱਤਾ ਗਿਆ।
ਇਸ ਤੋਂ ਇਲਾਵਾ ਵਿਭਾਗ ਵੱਲੋਂ ਬਰਾਈਡਲ ਮੇਕਅਪ ਵਿਸ਼ੇ `ਤੇ ਆਨਲਾਈਨ ਵਰਕਸ਼ਾਪ ਦੇ ਆਯੋਜਨ ਮੌਕੇ ਪ੍ਰੋਫੈਸ਼ਨਲ ਮੇਕਅਪ ਆਰਟਿਸਟ, ਸੰਦੀਪ ਨੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਾਸਮੀਟਾਲੋਜੀ ਸਬੰਧੀ ਆਨਲਾਈਨ ਡੈਮੋ ਦੇਣ ਤੋਂ ਇਲਾਵਾ ਇਸ ਸਬੰਧੀ ਵਰਤੇ ਜਾਂਦੇ ਪ੍ਰੋਡਕਟਸ ਬਾਰੇ ਦੱਸਿਆ।
ਇਸ ਮੌਕੇ ਮਿਸ ਦੇਵਿਕਾ, ਮਿਸ ਸੀਮਾ ਗੁਲਾਟੀ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media