ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ‘350 ਸਾਲਾ ਸਥਾਪਨਾ ਦਿਵਸ’
ਜੰਡਿਆਲਾ ਗੁਰੂ 3 ਨਵੰਬਰ (ਹਰਿੰਦਰਪਾਲ ਸਿੰਘ) – ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਲੋਂ ਸਿੱਖੀ ਸਰੂਪ ਲਈ ਚਲਾਈ ਗਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸਬੰਧ ਵਿੱਚ ਬੀਬੀ ਕੋਂਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵਲੋਂ 5 ਵਿਸ਼ਾਲ ਨਗਰ ਕੀਰਤਨਾਂ ਦਾ ਉਪਰਾਲਾ ਕੀਤਾ ਗਿਆ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜੰਡਿਆਲਾ ਗੁਰੂ ਬਾਬਾ ਨੰਦ ਸਿੰਘ ਜੀ ਭਲਾਈ ਕੇਂਦਰ ਸਰਾਂ ਰੋਡ ਪਹੁੰਚੇ ਭਾਈ ਗੁਰਇਕਬਾਲ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾ ਨਗਰ ਕੀਰਤਨ 8 ਨਵੰਬਰ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਅਸਥਾਨ ਸ਼੍ਰੀ ਪੂਹਲਾ ਸਾਹਿਬ ਨੇੜੇ ਭਿਖੀਵਿੰਡ ਤੋਂ ਸਵੇਰੇ 9 ਵਜੇ ਆਰੰਭ ਹੋਵੇਗਾ ।ਪਹਿਲਾ ਪੜਾਅ ਪਿੰਡ ਕੱਦ ਗਿੱਲ ਨੇੜੇ ਪਿੰਡ ਬਾਗੜੀਆਂ ਵਿਖੇ ਦੁਪਹਿਰ 2 ਵਜੇ ਹੋਵੇਗਾ, ਦੂਸਰਾ ਪੜਾਅ ਗਰੇਸ ਪਬਲਿਕ ਸਕੂਲ ਤਰਨ ਤਾਰਨ ਬਾਈਪਾਸ ਜੰਡਿਆਲਾ ਗੁਰੂ ਸ਼ਾਮ 5 ਵਜੇ, ਤੀਸਰਾ ਅਤੇ ਆਖਰੀ ਪੜਾਅ ਰਾਤ 8 ਵਜੇ ਸੁਭਾਨਪੁਰ ਹੋਵੇਗਾ। 9 ਨਵੰਬਰ ਨੂੰ ਸਵੇਰੇ 7 ਵਜੇ ਅਰਦਾਸ ਕਰਕੇ ਇਸੇ ਤਰਾਂ ਵੱਖ ਵੱਖ ਪੜਾਅ ਕਰਦੇ ਹੋਏ ਸ਼ਾਮ 7 ਵਜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮਾਪਤੀ ਕੀਤੀ ਜਾਵੇਗੀ। ਜਿਸ ਤੋਂ ਬਾਅਦ 7 ਤੋਂ 9 ਵਜੇ ਤੱਕ ਕੇਸਾਂ ਦੀ ਮਹੱਤਤਾ ਸਬੰਧੀ ਦੀਵਾਨ ਲੱਗਣਗੇ।
ਇਸ ਦੋਰਾਨ ਜੋ ਵੀ ਵੀਰ, ਭੈਣ ਸਿੱਖੀ ਸਰੂਪ ਵਿੱਚ ਵਾਪਿਸ ਆਉਣ ਦਾ ਪ੍ਰਣ ਕਰੇਗਾ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੋਕੇ ਆਈਆਂ ਹੋਈਆਂ ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਕੇਵਲ ਸਿੰਘ ਖੇਲਾ, ਇੰਦਰ ਸਿੰਘ ਪੇਟੀਆਂ ਵਾਲੇ, ਸ੍ਰ: ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸ੍ਰ: ਗੁਰਮੀਤ ਸਿੰਘ ਜੀ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਬਾਬਾ ਹਰਵਿੰਦਰ ਸਿੰਘ, ਗੁਰਪਾਲ ਸਿੰਘ, ਜੈਮਲ ਸਿੰਘ, ਮਾਸਟਰ ਅਮਰੀਕ ਸਿੰਘ, ਮਾਸਟਰ ਕਸ਼ਮੀਰ ਸਿੰਘ, ਸਿਮਰਤਪਾਲ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ ਮਲਹੋਤਰਾ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਬੀਬੀਆਂ ਦਾ ਵੀ ਮੀਟਿੰਗ ਵਿੱਚ ਇੱਕਠ ਸੀ। ਆਈਆਂ ਸੰਗਤਾਂ ਲਈ ਲੰਗਰ ਅਤੇ ਚਾਹ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ।