Thursday, September 10, 2026

ਮਹਾਂਮਾਈ ਦਾ ਪਹਿਲਾ ਜਾਗਰਣ ਕਰਵਾਇਆ

PPN03111422

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਖੰਡਵਾਲਾ ਸਥਿਤ ਨੋਜਵਾਨ ਸੇਵਕ ਸਭਾ ਦੇ ਵਲੋਂ ਗੋਬਿੰਦਪੁਰਾ ਵਿਖੇ ਪਹਿਲਾਂ ਸਲਾਨਾ ਜਾਗਰਣ ਪ੍ਰਧਾਨ ਗੋਰਵ ਠੁਕਰਾਲ ਦੀ ਅਗਵਾਈ ਹੇਠ ਬੜੀ ਸ਼ਰਧਾਂ ਤੇ ਧੁਮ-ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਸਾਬਕਾ ਕੋਂਸਲਰ ਸੁਖਦੇਵ ਸਿੰਘ ਚਾਹਲ, ਭਾਜਪਾ ਆਗੂ ਸਤੀਸ਼ ਬੱਲੂ, ਭਾਜਪਾ ਆਗੂ ਵਿੱਕੀ ਐਰੀ, ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਉੱਪ ਪ੍ਰਧਾਨ ਸੁਖਦੇਵ ਸੰਧੂ, ਸਾਬਕਾ ਕੋਂਸਲਰ ਮਮਤਾ ਦੱਤਾ, ਜਿਲਾ ਸਕੱਤਰ ਤਰਸੇਮ ਸਿੰਘ ਚੰਗਿਆੜਾ, ਜਨਰਲ ਸਕੱਤਰ ਨੀਤੂ ਸੰਧੂ, ਭਾਜਪਾ ਆਗੂ ਗੌਰਵ ਗਿੱਲ ਨੇ ਉੱਚੇਚੇ ਤੋਰ ਤੇ ਸ਼ਿਰਕਤ ਕੀਤੀ ।ਉਕਤ ਆਗੂਆਂ ਨੇ ਕਿਹਾ ਕਿ ਨੋਜਵਾਨਾਂ ਦੇ ਵਲੋਂ ਜਾਗਰਣ ਕਰਵਾ ਕੇ ਆਮ ਲੋਕਾਂ ਨੂੰ ਧਾਰਮਿਕ ਰਾਹ ਨਾਲ ਜੋੜਨਾ ਬਹੁਤ ਹੀ ਸ਼ਲਾਘਾਯੋਗ ਹੈ।ਇਸ ਮੋਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਤੇ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਵਿੱਕੀ ਰਾਏ, ਬਿੱਲਾ, ਪੰਕਜ ਰਾਏ, ਲਵਲੀ ਰਾਏ, ਹਨੀ, ਮਨੀ, ਮਿੰਟੂ, ਬੋਬੀ, ਦੀਪਕ ਰਾਏ ਮੌਜੂਦ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply