ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਛੇਹਰਟਾ ਵਿਖੇ ਕਿਰਾਏ ਦੇ ਮਕਾਨ ਵਿੱਚਰਹਿ ਰਹੇ ਮਹੁੰਮਦ ਜਿਗਰ ਪੁੱਤਰ ਮਹੁੰਮਦ ਅਜਾਦ ਵਾਸੀ ਬਿਹਾਰ ਜੋ ਮਕਾਨ ਦੇ ਨੇੜਿਉ ਲਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਜਾਣ ‘ਤੇ ਉਸ ਦੇ ਸਰੀਰ ਦਾ ਵੱਡਾ ਹਿੱਸਾ ਕਰੰਟ ਲੱਗਣ ਨਾਲ ਝੁਲਸ ਗਿਆ ਸੀ।ਉਸ ਦੇ ਇਲਾਜ ਲਈ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾਣਿਕ ਅਲੀ ਤੇ ਡਾਕਟਰ ਮੋਤੀ ਰਹਿਮਾਨ ਦੀ ਅਗਵਾਈ ਹੇਠ ਸੁਸਾਇਟੀ ਤਰਫੋਂ 6000 ਦੀ ਨਗਦ ਰਾਸ਼ੀ ਪੀੜ੍ਹਤ ਦੇ ਪਿਤਾ ਮਹੁੰਮਦ ਅਜਾਦ ਨੂੰ ਨਿੱਜੀ ਹਸਪਤਾਲ ਪਹੁੰਚ ਕੇ ਦਿੱਤੀ।ਇਸ ਮੋਕੇ ਪ੍ਰਧਾਂਨ ਮਾਣਿਕ ਅਲੀ ਨੇ ਕਿਹਾ ਕਿ ਸਾਸਾਇਟੀ ਵੱਲੋ ਹਮੇਸ਼ਾਂ ਗਰੀਬ ਤੇ ਲੋੜਵੰਦਾਂ ਦੀ ਮਦੱਦ ਕੀਤੀ ਜਾਦੀ ਹੈ ਤੇ ਇਸ ਪਰਿਵਾਰ ਦੀ ਮਦਦ ਲਈ ਬਿਹਾਰ ਜਾਣ ਦੀ ਟਿਕਟ ਤੇ ਦਵਾਈਆਂ ਦਾ ਵੀ ਪ੍ਰੰਬਧ ਕੀਤਾ ਜਾਵੇਗਾ।ਇਸ ਮੋਕੇ ਡਾ:ਰਾਕੇਸ ਅਰੌੜਾ, ਅਕਾਲੀ ਆਗੂ ਪਰਮਜੀਤ ਸਿੰਘ ਵਡਾਲੀ, ਅਮਰੀਕ ਸਿੰਘ ਗਿੱਲ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …