Tuesday, April 30, 2024

ਬੁਝਾਰਤਾਂ

1. ਸ਼ੁਕਰ-ਸ਼ੁਕਰ ਘਰ ਬੰਨਿਆ, ਦਰ ਨੂੰ ਲਾਈ ਅੱਗ,
ਭਲੀ ਹੋਈ ਘਰ ਜਲ਼ ਗਿਆ, ਸ਼ੋਭਾ ਹੋਈ ਵਿਚ ਜੱਗ।

2. ਕੁੱਕੜੀ ਚਿੱਟੀ ਨੀਲੇ ਪੈਰ, ਕੁੱਕੜੀ ਚੱਲੀ ਸ਼ਹਿਰੋਂ-ਸ਼ਹਿਰ।

3. ਮੇਰੇ ਦੰਦ ਕੋਈ ਨਾ, ਮੇਰੀ ਰੋਟੀ ਪੱਥਰ।
ਮੀਲਾਂ ਮੀਲਾਂ ਉੱਤੇ, ਦਿੰਦਾ ਯਾਰਾਂ ਦੇ ਪੱਤਰ।

4. ਨਿੱਕਾ ਜਿਹਾ ਵਹਿੜਕਾ,ਦੋ ਸਿੰਗੀ ਮਾਰੇ।

5. ਨਵੀਂ ਨਵੀਂ ਵਹੁਟੀ ਆਈ, ਢਿੱਡ ਨੂੰ ਮਹਿੰਦੀ ਲਾਈ।

6. ਜਿਉਂਦੀ ਵੀ ਕੰਨ ਹਿਲਾਵੇ, ਮਰੀ ਵੀ ਕੰਨ ਹਿਲਾਵੇ।

7. ਅੱਖ ਮੀਚੇ ਤੇ ਜੰਮਦੀ, ਬਿਨ ਮੀਚੇ ਮਰ ਜਾਏ,
ਇਸ ਗਰੀਬਣੀ ਦਾ ਕੀ ਮਰਨਾ, ਜਿਹੜੀ ਆਪਣੇ ਆਪ ਮਰ ਜਾਏ।

8. ਐਨੀ ਕੁ ਹੱਟੀ, ਵਿਚ ਬੈਠੀ ਗੁਲਾਬੋ ਜੱਟੀ।

9. ਖੂਨ ਤੇਰਾ ਮੈਂ ਪੀਣਾ, ਤੂੰ ਹੋ ਜਾ ਹੁਸ਼ਿਆਰ,
ਕੰਨ੍ਹ ਖੋਲ੍ਹ ਕੇ ਸੁਣ ਲੈ, ਮੈਂ ਆਖਾਂ ਬਾਰੋਬਾਰ।

10. ਚੀਜ਼ਾਂ ਵਿਚੋਂ ਚੀਜ਼ ਅਨੌਖੀ, ਬਿਨਾਂ ਛਿਲਕੇ ਤੋਂ ਵਿਕਦੀ ਦੇਖੀ। 23052021

ਉਤਰ-(1) ਆਵਾ (2) ਚਿੱਠੀ (3) ਕਬੂਤਰ (4) ਭੱਖੜਾ
(5) ਸਾਗ ਦੀ ਤੌੜੀ (6) ਅੱਖ (7) ਬੈਟਰੀ (8) ਜੀਭ
(9) ਮੱਛਰ (10) ਬਰਫ਼।

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 75279 31887

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …