Thursday, September 24, 2026

ਪਨੀਰੀ (ਮਿੰਨੀ ਕਹਾਣੀ)

                ਨਛੱਤਰ ਸਿੰਘ ਭੱਜਿਆ-ਭੱਜਿਆ ਪਿੰਡ ਵੱਲੋਂ ਆਇਆ ਤੇ ਖੇਤ ’ਚੋਂ ਝੋਨੇ ਦੀ ਪਨੀਰੀ ਪੁੱਟ ਰਹੇ ਗੁਰਦਿਆਲ ਸਿੰਘ ਨੂੰ ਬੋਲਿਆ, ‘ਗੁਰਦਿਆਲ ਸਿਆਂ, ਓਏ ਗੁਰਦਿਆਲ ਸਿਆਂ, ਛੇਤੀ ਦੇਣੇ ਮੇਰੇ ਨਾਲ ਪਿੰਡ ਨੂੰ ਚੱਲ।’
               ‘ਓਏ ਕੀ ਗੱਲ ਹੋਗੀ ਨਛੱਤਰਾ, ਐਨਾ ਸਾਹ ਕਿਉਂ ਚੜਾਇਐ।’
           ‘ਗੱਲ ਤੈਨੂੰ ਬਾਅਦ ’ਚ ਦੱਸੂੰ, ਪਹਿਲਾਂ ਤੂੰ ਮੇਰੇ ਨਾਲ ਪਿੰਡ ਨੂੰ ਚੱਲ’ ਨਛੱਤਰ ਸਿੰਘ ਫਿਰ ਬੋਲਿਆ।
            ‘ਚੱਲ ਚੰਗਾ ਚਲਦੇ ਆਂ, ਇਕ ਮਿੰਟ ਖੜ੍ਹ ਮੈਂ ਆਹ ਪੁੱਟੀ ਹੋਈ ਪਨੀਰੀ ਕੱਠੀ ਕਰ ਦੇਵਾਂ।’
         ‘ਓਏ ਤੂੰ ਏਹ ਪਨੀਰੀ ਬਾਅਦ ’ਚ ਸਾਂਭ ਲਈ, ਪਹਿਲਾਂ ਜਾ ਕੇ ਆਪਣੀ ਔਲਾਦ ਰੂਪੀ ਪਨੀਰੀ ਨੂੰ ਸਾਂਭ, ਤੇਰਾ ਛੋਟਾ ਮੁੰਡਾ ਸਕੂਲ ਦੇ ਪਿਛਵਾੜੇ ਬੈਠਾ ਚਿੱਟਾ ਪੀ ਰਿਹੈ, ਏਨਾ ਕਹਿ ਕੇ ਨਛੱਤਰ ਪਿੰਡ ਵੱਲ ਨੂੰ ਤੁਰ ਪਿਆ ਤੇ ਓਹਦੇ ਪਿੱਛੇ-ਪਿੱਛੇ ਗੁਰਦਿਆਲ ਸਿੰਘ ਵੀ ਬਿਨਾਂ ਜੁੱਤੀ ਪਾਇਆ ਹੀ ਫਟਾਫਟ ਤੁਰ ਪਿਆ।23052021

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 7527931887

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …