Friday, July 4, 2025
Breaking News

ਭਾਈ ਲਾਭ ਸਿੰਘ ਸੰਤ ਕੁਟੀਆ ਸ਼ਤਾਬਗੜ੍ਹ ਨੇ ਵੰਡੀਆਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ

ਸਮਰਾਲਾ, 24 ਮਈ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਪਿੰਡ ਸ਼ਤਾਬਗੜ੍ਹ ਵਿਖੇ ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਭਾਈ ਲਾਭ ਸਿੰਘ ਸੇਵਾਦਾਰ ਸੰਤ ਕੁਟੀਆ ਸ਼ਤਾਬਗੜ੍ਹ ਵਲੋਂ ਨਰੇਗਾ ਵਰਕਰ ਅਤੇ ਲੋੜਵੰਦ 30 ਦੇ ਕਰੀਬ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।ਇਹ ਸਹਾਇਤਾ ਇਸ ਲਈ ਦਿੱਤੀ ਗਈ ਤਾਂ ਜੋ ਅਜਕਲ ਚੱਲ ਰਹੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਹ ਪਰਿਵਾਰ ਰੋਜ਼ੀ ਰੋਟੀ ਖੁਸ ਜਾਣ ਕਾਰਨ ਆਪਣਾ ਚੁੱਲਾ ਬਾਲ ਕੇ ਬੱਚਿਆਂ ਦਾ ਪੇਟ ਭਰ ਸਕਣ।
               ਭਾਈ ਲਾਭ ਸਿੰਘ ਨੇ ਦਸਿਆ ਕਿ ਅੱਜ ਦੇ ਕਾਲੇ ਦੌਰ ਵਿੱਚ ਕਿਸੇ ਗਰੀਬ ਪਰਿਵਾਰ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ।ਕੋਰੋਨਾ ਮਹਾਂਮਾਰੀ ਜੋ ਪਿਛਲੇ ਡੇਢ ਸਾਲ ਤੋਂ ਚੱਲ ਰਹੀ ਹੈ, ਜਿਸ ਨੇ ਪੂਰੀ ਦੁਨੀਆਂ ਨੂੰ ਆਪਣੀ ਗਿ੍ਰਫਤ ਵਿੱਚ ਲਿਆ ਹੋਇਆ ਹੈ।ਸਰਕਾਰਾਂ ਵਲੋਂ ਲਗਾਏ ਗਏ ਲਾਕਡਾਉਨ ਕਾਰਣ ਸਾਰੇ ਕੰਮਕਾਰ ਠੱਪ ਹਨ।ਗਰੀਬਾਂ ਦੇ ਘਰਾਂ ਵਿੱਚ ਰਾਸ਼ਨ ਮੁੱਕ ਚੁੱਕਾ ਹੈ।ਇਸ ਲਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਇਹ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ।
ਇਸ ਮੌਕੇ ਸਰਬਜੀਤ ਕੌਰ, ਇੰਦਰਜੀਤ ਸਿੰਘ ਕੈਨੇਡਾ, ਕੁਲਦੀਪ ਸਿੰਘ, ਭੁੱਲਰਜੀਤ ਸਿੰਘ, ਸ਼ੈਰੀ ਖੰਨਾ, ਬਲਜਿੰਦਰ ਸਿੰਘ, ਜਸਪਾਲ ਸਿੰਘ ਚਨਾਲੋਂ, ਪਲਵਿੰਦਰ ਸਿੰਘ ਲੁਧਿਆਣਾ, ਪਰਮੀਤ ਸਿੰਘ ਚੰਡੀਗੜ੍ਹ, ਅਵਤਾਰ ਸਿੰਘ ਪੋਹਲੋ ਮਾਜ਼ਰਾ, ਬਲਜਿੰਦਰ ਸਿੰਘ ਬਰਵਾਲੀ, ਬਹਾਦਰ ਸਿੰਘ ਸੁਹਾਵੀ, ਹਰਮਿੰਦਰ ਸਿੰਘ, ਹਰਬੰਸ ਸਿੰਘ ਧਨੌਲਾ ਆਦਿ ਤੋਂ ਇਲਾਵਾ ਸੇਵਾਦਾਰ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …