Saturday, April 13, 2024

ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵਲੋਂ ਮਾਂ ਸਰਸਵਤੀ ਧਾਮ ਤੇ ਵਿਸ਼ਵਕਰਮਾ ਮੰਦਰ ਲਈ ਮਾਇਆ ਭੇਟ

ਚੰਡੀਗੜ, 25 ਮਈ (ਪ੍ਰੀਤਮ ਲੁਧਿਆਣਵੀ) – ਲੁਧਿਆਣਾ ਸ਼ਹਿਰ ਵਿਖੇ ਉਸਾਰੀ ਅਧੀਨ ਚੱਲ ਰਹੇ, ‘ਮਾਂ ਸਰਸਵਤੀ ਧਾਮ ਅਤੇ ਵਿਸ਼ਵਕਰਮਾ ਮੰਦਿਰ’ ਲਈ ਬੀਤੇ ਦਿਨ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਵਲੋਂ ਆਪਣੀ ਨੇਕ ਕਮਾਈ ਵਿੱਚੋਂ 51000/- ਰੁਪਏ ਦਾ ਦਾਨ ਮੰਦਰ-ਕਮੇਟੀ ਨੂੰ ਦਿੱਤਾ ਗਿਆ।ਸ਼੍ਰੋਮਣੀ ਗਾਇਕ ਨੇ ਕਿਹਾ ਕਿ ਇਹ ਸਰਸਵਤੀ ਧਾਮ ਪੰਜਾਬ ਵਿਚ ਆਪਣੀ ਨਿਵੇਕਲੀ ਕਿਸਮ ਦਾ ਐਸਾ ਅਸਥਾਨ ਹੋਵੇਗਾ, ਜਿੱਥੇ ਗਰੀਬ ਜਰੂਰਤਮੰਦਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾਣਗੀਆਂ।ਲੁਧਿਆਣਾ ਨਿਵਾਸੀਆਂ ਲਈ ਬੜੇ ਗੌਰਵ ਤੇ ਖੁਸ਼ੀ ਵਾਲੀ ਗੱਲ ਹੈ।ਉਨਾਂ ਨੇ ਕਿਹਾ ਕਿ ਇਸ ਮੰਦਰ ਵਿੱਚ ਵਿਸ਼ਵਕਰਮਾ ਜੀ ਦੀ ਮੂਰਤੀ ਵੀ ਸਥਾਪਿਤ ਕੀਤੀ ਜਾਵੇਗੀ।
                       ਉਪਰੰਤ ਮੰਦਰ ਕਮੇਟੀ ਦੇ ਪ੍ਰਧਾਨ ਤੇ ਅੰਤਰਰਾਸ਼ਟਰੀ ਗਾਇਕ ਨਰਿੰਦਰ ਨੂਰ ਨੇ ਆਪਣੇ ਧੰਨਵਾਦ ਭਰੇ ਸ਼ਬਦ ਬੋਲਦਿਆਂ ਕਿਹਾ, ‘ਇਸ ਮੰਦਿਰ ਵਿਚ ਬੱਚਿਆਂ ਲਈ ਫਰੀ ਮਿਊਜ਼ਿਕ ਸਿਖਲਾਈ ਸੰਗੀਤ ਕਲਾ ਕੇਂਦਰ, ਜਰੂਰਤਮੰਦ ਬੇਟੀਆਂ ਦੀ ਸ਼ਾਦੀ ਕਰਵਾਉਣਾ, ਮਿਊਜ਼ਿਕ ਲਾਈਨ ਨਾਲ ਸਬੰਧਤ ਵਿਧਵਾ ਔਰਤਾਂ ਨੂੰ ਹਰ ਮਹੀਨੇ ਮੁਫ਼ਤ ਰਾਸ਼ਨ ਵੰਡਣਾ, ਯਾਦਗਾਰੀ ਹਾਲ, ਲੰਗਰ ਦਾ ਖਾਸ ਪ੍ਰਬੰਧ, ਬੱਚਿਆਂ ਲਈ ਮਨਮੋਹਕ ਪਾਰਕ ਅਤੇ ਐਕਸਰਸਾਈਜ ਮਸ਼ੀਨਾਂ ਦਾ ਵਿਸ਼ੇਸ਼ ਪ੍ਰਬੰਧ ਆਦਿ ਹੋਵੇਗਾ।
                     ਸੁਰਿੰਦਰ ਛਿੰਦਾ ਵਲੋਂ ਆਪਣੀ ਨੇਕ ਕਮਾਈ ਵਿਚੋਂ ਦਾਨ ਦਿੱਤੇ ਜਾਣ ਦੀ ਦਵਿੰਦਰ ਅਰੋੜਾ, ਮਨਜੀਤ ਸਿੰਘ ਸ਼ਿਮਲਾਪੁਰੀ, ਜਰਨੈਲ ਸਿੰਘ ਤੂਰ, ਮੁੱਖ ਸਲਾਹਕਾਰ ਵਿਜੇ ਮਹਿਤਾ, ਬਲਬੀਰ ਸਿੰਘ ਕੁਲਾਰ, ਗੋਲਡੀ ਚੌਹਾਨ, ਹਰਵਿੰਦਰ ਨਿੱਕੂ, ਜਸਵੀਰ ਸਿੰਘ ਘੁਲਾਲ, ਅਸ਼ਵਨੀ ਵਰਮਾ, ਸੁਰੇਸ਼ ਯਮਲਾ, ਮਿਊਜ਼ਿਕ ਡਾਇਰੈਕਟਰ ਕਰਨ ਪ੍ਰਿੰਸ, ਵਿੱਕੀ ਬਾਵਾ, ਵਰਿੰਦਰ ਸਿੱਧੂ ਅਤੇ ਹੋਰ ਪਤਵੰਤੀਆਂ ਸਖਸ਼ੀਅਤਾਂ ਨੇ ਖੂਬ ਸ਼ਲਾਘਾ ਕੀਤੀ।

Check Also

ਦਿੱਲੀ ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 13 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਵਲੋਂ ਵਿਸਾਖੀ …